ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਕਾਮੇਂਗ ਸੈਕਟਰ (Kameng Sector) ਦੇ ਉਚਾਈ ਵਾਲੇ ਹਿੱਸੇ ਵਿਚ ਬਰਫ ਵਿਚ ਦੱਬੇ ਭਾਰਤੀ ਫੌਜ ਦੇ 7 ਜਵਾਨ ਸ਼ਹੀਦ (7 Soldier martyrs) ਹੋ ਗਏ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਸ਼ਹੀਦ 7 ਜਵਾਨਾਂ (7 Soldier martyrs) ਦੀਆਂ ਮ੍ਰਿਤਕ ਦੇਹਾਂ ਬਰਫ ਵਿਚੋਂ ਨਿਕਲੀਆਂ ਹਨ। ਦੱਸ ਦਈਏ ਕਿ ਫੌਜੀ ਮੁਲਾਜ਼ਮ ਇਕ ਗਸ਼ਤੀ ਟੀਮ ਵਿਚ ਸ਼ਾਮਲ ਸਨ, ਉਹ ਐਤਵਾਰ ਨੂੰ ਡਿੱਗੇ ਬਰਫ ਦੇ ਤੋਦਿਆਂ ਵਿਚ ਫੱਸ ਗਏ ਸਨ।
ਜਾਣਕਾਰੀ ਮੁਤਾਬਕ ਖੇਤਰ ਵਿਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਰਫਬਾਰੀ ਨਾਲ ਖਰਾਬ ਮੌਸਮ ਹੋਣ ਦੀ ਲਗਾਤਾਰ ਸੂਚਨਾ ਮਿਲ ਰਹੀ ਹੈ। ਉਥੇ ਹੀ ਗਸ਼ਤੀ ਦਲ ਦੇ ਹਿਮਸਖਲਨ ਵਿਚ ਫਸਣ ਤੋਂ ਬਾਅਦ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ ਸੀ। ਬਚਾਅ ਕਾਰਜਾਂ ਵਿਚ ਮਦਦ ਕਰਨ ਲਈ ਵਿਸ਼ੇਸ਼ ਟੀਮਾਂ ਨੂੰ ਏਅਰਲਿਫਟ ਕੀਤਾ ਗਿਆ ਸੀ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ।
ਬਰਫਬਾਰੀ ਕਾਰਣ ਕਈ ਥਾਵਾਂ ‘ਤੇ ਬਰਫ ਦੇ ਤੋਦੇ ਡਿੱਗਣ ਦੀਆਂ ਖਬਰਾਂ ਹਨ। ਸੂਬੇ ਦੇ ਚਾਰ ਰਾਸ਼ਟਰੀ ਰਾਜਮਾਰਗ ਸਣੇ 731 ਤੋਂ ਜ਼ਿਆਦਾ ਸੜਕਾਂ ਬੰਦ ਹੋ ਗਈਆਂ ਹਨ। ਸੜਕਾਂ ‘ਤੇ ਪਈ ਬਰਫ ਕਾਰਣ ਜਿੱਥੇ-ਕਿੱਥੇ ਗੱਡੀਆਂ ਫੱਸ ਗਈਆਂ ਹਨ। ਬਰਫ ਦੇ ਤੋਦੇ ਡਿੱਗਣ ਕਾਰਣ ਹਿਮਾਚਲ ਪ੍ਰਦੇਸ਼ ਵਿਚ ਛੁੱਟੀਆਂ ਮਨਾਉਣ ਗਏ ਸੈਲਾਨੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਰਫ ਦੇ ਤੋਜੇ ਡਿੱਗਣ ਕਾਰਣ ਕਈ ਥਾਵਾਂ ‘ਤੇ ਜਨ-ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।