Home » ਬਸਪਾ ਸੁਪਰੀਮੋ ਮਾਇਆਵਤੀ ਦਾ ਪੰਜਾਬ ਦੌਰਾ ਅੱਜ, ਨਵਾਂ ਸ਼ਹਿਰ ‘ਚ ਹੋਵੇਗੀ ਵੱਡੀ ਰੈਲੀ…
Home Page News India India News

ਬਸਪਾ ਸੁਪਰੀਮੋ ਮਾਇਆਵਤੀ ਦਾ ਪੰਜਾਬ ਦੌਰਾ ਅੱਜ, ਨਵਾਂ ਸ਼ਹਿਰ ‘ਚ ਹੋਵੇਗੀ ਵੱਡੀ ਰੈਲੀ…

Spread the news

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਪਹਿਲੀ ਵਾਰ ਅੱਜ ਪੰਜਾਬ ਆ ਰਹੇ ਹਨ। ਮਾਇਆਵਤੀ ਦੇ ਪੰਜਾਬ ਦੌਰੇ ’ਤੇ ਆਉਣ ’ਤੇ ਦੋਆਬਾ ਵਿਖੇ ਅੱਜ ਵੱਡੀ ਰੈਲੀ ਕੀਤੀ ਜਾਵੇਗੀ। ਬਹੁਜਨ ਸਮਾਜ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਅੱਜ ਨਵਾਂਸ਼ਹਿਰ ਵਿਚ ਚੋਣ ਸ਼ੰਖਨਾਦ ਕਰਨਗੇ। ਕੋਸ਼ਿਸ਼ ਇਹੀ ਹੈ ਕਿ ਚੋਣ ਦੰਗਲ ਵਿਚ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ ਮਜਬੂਤੀ ਮਿਲੇ ਅਤੇ ਵੋਟਰਾਂ ਨੂੰ ਰਿਝਾਇਆ ਜਾ ਸਕੇ।


ਦੱਸ ਦੇਈਏ ਕਿ 2017 ਵਿਚ ਵਿਧਾਨਸਭਾ ਚੋਣਾਂ ਤੋਂ ਬਾਅਦ 2019 ਦੀਆਂ ਲੋਕਸਭਾ ਚੋਣਾਂ ਵਿਚ ਦੋਆਬਾ ਖੇਤਰ ਬਹੁਜਨ ਸਮਾਜ ਪਾਰਟੀ ਦੀ ਬੜ੍ਹਤ ਦਾ ਵੱਡਾ ਗੜ੍ਹ ਬਣ ਕੇ ਉਭਰਿਆ ਹੈ। ਇੱਥੇ ਬਸਪਾ ਨੂੰ 3.49 ਫੀਸਦੀ ਵੋਟਾਂ ਮਿਲੀਆਂ ਸਨ। ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੀ ਮੰਨੀਏ ਤਾਂ ਨਵਾਂਸ਼ਹਿਰ ਦੋਆਬਾ ਖੇਤਰ ਦਾ ਕੇਂਦਰੀ ਹਿੱਸਾ ਹੈ। ਬੇਸ਼ੱਕ ਭੈਣ ਕੁਮਾਰੀ ਮਾਇਆਵਤੀ ਦੀ ਰੈਲੀ ਪੂਰੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਨੂੰ ਮਜਬੂਤੀ ਦੇਵੇਗੀ ਪਰ ਸਭ ਤੋਂ ਜ਼ਿਆਦਾ ਬਲ ਦੋਆਬਾ ਵਿਚ ਕਿਸਮਤ ਅਜਮਾ ਰਹੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੇਗਾ।

ਅੱਜ ਦੁਪਹਿਰ 2 ਵਜੇ ਨਵਾਂਸ਼ਹਿਰ ਦੀ ਦਾਣਾ ਮੰਡੀ ਵਿਚ ਆਯੋਜਿਤ ਕੁਮਾਰੀ ਮਾਇਆਵਤੀ ਦੀ ਰੈਲੀ ਵਿਚ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਣੇ ਹੋਰ ਵੱਡੇ ਚਿਹਰੇ ਮੌਜੂਦ ਰਹਿਣਗੇ।