Home » ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇਨਡੋਰ ’ਚ ਨਹੀਂ ਹੋਵੇਗਾ ਮਾਸਕ ਜ਼ਰੂਰੀ … 
Health Home Page News World World News

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇਨਡੋਰ ’ਚ ਨਹੀਂ ਹੋਵੇਗਾ ਮਾਸਕ ਜ਼ਰੂਰੀ … 

Spread the news

ਜਿੱਥੇ ਅਮਰੀਕਾ ਇਸ ਕਰੋਨਾ ਦੇ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਅਮਰੀਕਾ ਵਿੱਚ ਮੌਤ ਦਰ ਵਿੱਚ ਸਭ ਤੋਂ ਵਧੇਰੇ ਹੈ।

ਹੁਣ ਕਰੋਨਾ ਕੇਸਾਂ ਨੂੰ ਕਾਬੂ ਕਰਨ ਵਾਸਤੇ ਟੀਕਾਕਰਨ ਮੁਹਿੰਮ ਤੋਂ ਬਾਅਦ ਬੂਸਟਰ ਡੋਜ਼ ਦੇਣੀਆ ਵੀ ਆਰੰਭ ਕਰ ਦਿੱਤੀਆਂ ਗਈਆਂ ਸਨ। ਹੁਣ ਅਮਰੀਕਾ ਵਿੱਚ ਇਹ ਵੱਡਾ ਐਲਾਨ ਹੋ ਗਿਆ ਹੈ ਜਿਸ ਨੂੰ ਸੁਣ ਕੇ ਜਨਤਾ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਜਿੱਥੇ ਕੇਸਾਂ ਵਿੱਚ ਲਗਾਤਾਰ ਗਿਰਾਵਟ ਆਈ ਹੈ ਅਤੇ ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਸਥਿਰ ਹੋ ਗਈ ਹੈ।

ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਵੈਕਸੀਨ ਅਤੇ ਬੂਸਟਰ ਡੋਜ਼ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਕੈਲੀਫ਼ੋਰਨੀਆ ਦੇ ਗਵਰਨਰ ਵੱਲੋਂ ਕਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਟਵੀਟ ਕਰਕੇ ਇਕ ਐਲਾਨ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਵੱਲੋਂ ਕੈਲੀਫੋਰਨੀਆ ਸੂਬੇ ਵਿੱਚ ਇਨਡੋਰ ਮਾਸਕ ਦੀ ਵਰਤੋ ਨੂੰ ਖ਼ਤਮ ਕੀਤੇ ਜਾਣ ਦਾ ਐਲਾਨ ਕੀਤਾ ਹੈ।

ਉੱਥੇ ਹੀ ਇਸ ਐਲਾਨ ਨੂੰ ਸੁਣਦੇ ਹੀ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਇਸ ਬਾਰੇ ਉਨ੍ਹਾਂ ਵੱਲੋਂ ਸੋਮਵਾਰ ਨੂੰ ਟਵੀਟ ਕਰਦੇ ਹੋਏ ਆਖਿਆ ਗਿਆ ਹੈ ਕਿ, ਸੂਬੇ ਵਿੱਚ ਓਮੀਕਰੋਨ ਦੇ ਪੀਕ ਤੋਂ ਬਾਅਦ ਹੁਣ ਲਗਾਤਾਰ 65 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ ਸੂਬੇ ਵਿੱਚ ਇਨਡੋਰ ਮਾਸਕ ਦੀ ਵਰਤੋਂ ਉਪਰ 15 ਫਰਵਰੀ ਤੋਂ ਰੋਕ ਲਗਾਈ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਇੰਨਡੋਰ ਵਾਸਤੇ ਮਾਸਕ ਲਗਵਾਉਣ ਦੀ ਜ਼ਰੂਰਤ ਨਹੀ ਹੋਵੇਗੀ।