ਪੰਜਾਬ ਵਿੱਚ ਹਰ ਰੋਜ਼ ਸਡ਼ਕੀ ਹਾਦਸਿਆਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ਤੇ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਵਾਰ ਕੀਮਤੀ ਜਾਨਾਂ ਤਕ ਚਲੀਆਂ ਜਾਂਦੀਆਂ ਨੇ ਤੇ ਕਈ ਲੋਕ ਗੰਭੀਰ ਰੂਪ ਨਾਲ ਸੜਕੀ ਹਾਦਸਿਆਂ ਵਿੱਚ ਜ਼ਖ਼ਮੀ ਹੋ ਜਾਂਦੇ ਹਨ । ਇਸੇ ਦੇ ਚੱਲਦੇ ਇਕ ਹੋਰ ਸੜਕੀ ਹਾਦਸਾ ਵਾਪਰਿਆ ਹੈ । ਜਿਸ ਦੇ ਚੱਲਦੇ ਪ੍ਰਸਿੱਧ ਅਦਾਕਾਰ ਸੋਨੂੰ ਸੂਦ ਰਾਤ ਦੇ ਸਮੇਂ ਜ਼ਖ਼ਮੀਆਂ ਦੇ ਲਈ ਮਸੀਹਾ ਬਣ ਕੇ ਸਾਹਮਣੇ ਆਏ । ਮਾਮਲਾ ਮੋਗਾ ਦੇ ਸਥਿਤ ਕੋਟਕਪੂਰਾ ਬਾਈਪਾਸ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਸੋਨੂ ਸੂਦ ਉਥੋਂ ਲੰਘ ਰਹੇ ਸਨ ਤੇ ਉਨ੍ਹਾਂ ਵੇਖਿਆ ਕੀ ਉਥੇ ਇਕ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਪਿਆ ਸੀ।
ਜਦੋਂ ਉਨ੍ਹਾਂ ਵੱਲੋਂ ਨੇੜੇ ਜਾ ਕੇ ਵੇਖਿਆ ਤਾਂ ਕਾਰ ਦੇ ਅੰਦਰ ਇਕ ਨੌਜਵਾਨ ਜ਼ਖਮੀ ਹਾਲਤ ਵਿਚ ਪਿਆ ਹੋਇਆ ਸੀ , ਉਨ੍ਹਾਂ ਨੇ ਤੁਰੰਤ ਆਪਣੇ ਦੋਸਤਾਂ ਦੀ ਮਦਦ ਦੇ ਨਾਲ ਕਾਰ ਦਾ ਸੈਂਟਰ ਲੋਕ ਖੋਲ੍ਹਿਆ। ਜਿਸ ਤੋਂ ਬਾਅਦ ਨੌਜਵਾਨ ਨੂੰ ਖੁਦ ਡ੍ਰਾਈਵਿੰਗ ਸੀਟ ਤੋਂ ਬਾਹਰ ਕੱਢਿਆ ਤੇ ਫਿਰ ਆਪਣੀ ਕਾਰ ਵਿੱਚ ਉਸ ਨੌਜਵਾਨ ਨੂੰ ਬਿਠਾ ਕੇ ਉਹ ਹਸਪਤਾਲ ਲੈ ਕੇ ਗਏ ।
ਉਦੋਂ ਤੱਕ ਸੋਨੂ ਸੂਦ ਘਰ ਵਾਪਸ ਨਹੀਂ ਆਏ, ਜਦੋਂ ਤਕ ਉਸ ਨੌਜਵਾਨ ਦੀ ਹਾਲਤ ਵਿੱਚ ਸੁਧਾਰ ਨਹੀਂ ਆਇਆ। ਦੱਸ ਦੇਈਏ ਕਿ ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ ।
ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਮੋਗਾ ਤੋਂ ਟਿਕਟ ਦਿੱਤੀ ਗਈ ਤੇ ਸੋਨੂੰ ਸੂਦ ਆਪਣੀ ਭੈਣ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ । ਹਾਲਾਂਕਿ ਉਨ੍ਹਾਂ ਦੇ ਵੱਲੋਂ ਲੋਕ ਭਲਾਈ ਦੇ ਕਾਰਜ ਵੀ ਲਗਾਤਾਰ ਕੀਤੇ ਜਾ ਰਹੇ ਹਨ। ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਉਨ੍ਹਾਂ ਨੇ ਲੋਕਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਸੀ ਜਿਸ ਕਾਰਨ ਉਹ ਇਕ ਜਿਊਂਦੀ ਜਾਗਦੀ ਮਿਸਾਲ ਬਣੇ । ਲੋਕਾਂ ਦੇ ਵੱਲੋਂ ਉਨ੍ਹਾਂ ਦੇ ਇਸ ਕੰਮ ਦੀ ਸਹਾਰਨਾ ਕੀਤੀ ਗਈ ।