Home » ਵੈਲਿੰਗਟਨ ‘ਚ ਹਾਲਾਤ ਹੋਏ ਤਣਾਅਪੂਰਨ , 50 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ,ਪੁਲਿਸ ਨਾਲ ਹੋ ਰਹੀਆਂ ਝੜਪਾਂ…
Home Page News New Zealand Local News NewZealand

ਵੈਲਿੰਗਟਨ ‘ਚ ਹਾਲਾਤ ਹੋਏ ਤਣਾਅਪੂਰਨ , 50 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ,ਪੁਲਿਸ ਨਾਲ ਹੋ ਰਹੀਆਂ ਝੜਪਾਂ…

Spread the news

ਦੇਸ਼ ਦੀ ਰਾਜਧਾਨੀ ਵੈਲਿੰਗਟਨ ‘ਚ ਪਾਰਲੀਮੈਂਟ ਦੇ ਬਾਹਰ ਹੋ ਰਹੇ ਮੁਜ਼ਾਹਰਿਆਂ ‘ਚ ਅੱਜ ਹਾਲਾਤ ਹੋਰ ਵੀ ਤਣਾਅਪੂਰਨ ਹੁੰਦੇ ਦਿਖਾਈ ਦੇ ਰਹੇ ਹਨ ।ਅੱਜ ਪਾਰਲੀਮੈਂਟ ਦੇ ਬਾਹਰ ਐੰਟੀ ਮੈੰਡੇਟ ਪ੍ਰਦਰਸ਼ਨਕਾਰੀਆਂ ਨਾਲ ਪੁਲੀਸ ਦੀਆਂ ਤਿੱਖੀਆਂ ਝੜਪਾਂ ਦੇਖਣ ਨੂੰ ਮਿਲੀਆਂ ।ਇਸ ਦੌਰਾਨ ਪੁਲੀਸ ਵੱਲੋਂ 50 ਤੋੰ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ।

ਪੁਲਿਸ ਵੱਲੋੰ ਪਾਰਲੀਮੈਂਟ ਗਰਾਉਂਡ ਦੇ ਬਾਹਰ ਸਖਤੀ ਵਰਤਦਿਆਂ ਜਿੱਥੇ ਟੈੰਟ ਉਖਾੜ ਦਿੱਤੇ ਗਏ,ਉਥੇ ਹੀ ਮਾਹੌਲ ਖਰਾਬ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਸਖਤੀ ਵਰਤਦਿਆੰ ਉਨ੍ਹਾਂ ਨੂੰ trespass ਵੀ ਜਾਰੀ ਕੀਤੇ ।

ਜਿਕਰਯੋਗ ਹੈ ਕਿ ਵੈਲਿੰਗਟਨ ‘ਚ ਪਾਰਲੀਮੈਂਟ ਦੇ ਬਾਹਰ ਤਿੰਨ ਦਿਨਾਂ ਤੋੰ anti mandate protest ਚੱਲ ਰਿਹਾ ਹੈ ।ਇਸ ਦੌਰਾਨ ਲਗਾਤਾਰ ਹਾਲਾਤ ਤਣਾਅਪੂਰਨ ਬਣਦੇ ਨਜਰ ਆ ਰਹੇ ਹਨ ।ਤੀਜੇ ਦਿਨ ਵੀ ਪਾਰਲੀਮੈਂਟ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਡੇਰਾ ਲਗਾਈ ਬੈਠੇ ਹਨ ।

ਪਾਰਲੀਮੈਂਟ ਦੇ ਬਾਹਰ ਇਸ ਵੇਲੇ 150 ਦੇ ਕਰੀਬ ਪੁਲਿਸ ਅਫਸਰ ਵੀ ਤੈਨਾਤ ਕੀਤੇ ਗਏ ਹਨ ।ਅੱਜ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਹੋਈਆਂ ਝੜਪਾਂ ਦੀਆਂ ਵੀਡੀਓ ਸ਼ੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ।