ਉੱਤਰ ਪ੍ਰਦੇਸ਼ (Uttar Pradesh) ਵਿਚ 11 ਜ਼ਿਲਿਆਂ ਦੀਆਂ 58 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਜਾਰੀ ਵੋਟਿੰਗ ਸ਼ਾਮ 6 ਵਜੇ ਖਤਮ ਹੋ ਗਈ। ਸ਼ਾਮ 6 ਵਜੇ ਤੱਕ ਯੂ.ਪੀ. (U.P.) ਦੀਆਂ 58 ਵਿਧਾਨ ਸਭਾ ਸੀਟਾਂ (Assembly seats) ‘ਤੇ 57.79 ਫੀਸਦੀ ਤੋਂ ਜ਼ਿਆਦਾ ਵੋਟਿੰਗ (Voting) ਹੋਈ। ਸਭ ਤੋਂ ਜ਼ਿਆਦਾ ਵੋਟਿੰਗ ਕੈਰਾਨਾ (65.3 ਫੀਸਦੀ) ਵਿਚ ਅਤੇ ਸਭ ਤੋਂ ਘੱਟ ਸਾਹਿਬਾਬਾਦ (38 ਫੀਸਦੀ) ਵਿਚ ਹੋਇਆ ਹੈ। ਵਿਧਾਨ ਸਭਾ ਚੋਣਾਂ (Assembly elections) ਦੇ ਪਹਿਲੇ ਪੜਾਅ ਵਿਚ 58 ਸੀਟਾਂ ‘ਤੇ 11 ਜ਼ਿਲਿਆਂ ਦੇ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਓਧਰ ਆਰ.ਐੱਲ.ਡੀ. ਚੀਫ ਜਯੰਤ ਚੌਧਰੀ ਮਥੁਰਾ ਵਿਚ ਆਪਣੀ ਵੋਟ ਨਹੀਂ ਪਾ ਸਕੇ। ਸਾਰੀਆਂ 58 ਸੀਟਾਂ ‘ਤੇ ਸੱਤਾਧਾਰੀ ਬੀ.ਜੇ.ਪੀ. ਦੀ ਸਖ਼ਤ ਪ੍ਰੀਖਿਆ ਮੰਨੀ ਜਾ ਰਹੀ ਹੈ। ਦਰਅਸਲ, ਜਿਨ੍ਹਾਂ 58 ਸੀਟਾਂ ‘ਤੇ ਵੋਟਿੰਗ ਹੋਈ ਹੈ।
2017 ਵਿਚ ਉਨ੍ਹਾਂ ਵਿਚੋਂ 53 ਸੀਟਾਂ ਬੀ.ਜੇ.ਪੀ. ‘ਤੇ ਸਨ। ਪਹਿਲੇ ਪੜਾਅ ਵਿਚ ਯੋਗੀ ਸਰਕਾਰ ਦੇ 9 ਮੰਤਰੀ ਵੀ ਮੈਦਾਨ ਵਿਚ ਹਨ। ਉੱਤਰ ਪ੍ਰਦਏਸ਼ ਦੇ ਉਪਰ ਮੁੱਖ ਚੋਣ ਅਧਿਕਾਰੀ ਬੀ.ਡੀ. ਰਾਮ ਤਿਵਾਰੀ ਨੇ ਕਿਹਾ ਕਿ ਪਹਿਲੇ 2 ਘੰਟਿਆਂ ਵਿਚ ਵੋਟਿੰਗ 7.93 ਫੀਸਦੀ ਹੋਇਆ। ਸਾਰੀਆਂ ਥਾਵਾਂ ‘ਤੇ ਵੋਟਿੰਗ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚੱਲਦੀ ਰਹੀ। ਕੁਝ ਥਾਵਾਂ ‘ਤੇ ਈ.ਵੀ.ਐੱਮ. ਦੇ ਖਰਾਬ ਹੋਣ ਦੀ ਖਬਰ ਮਿਲੀ ਸੀ।
ਪਰ ਉਨ੍ਹਾਂ ਨੂੰ ਬਦਲ ਕੇ ਵੋਟਿੰਗ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ। ਆਗਰਾ ਵਿਚ 56.52 ਫੀਸਦੀ, ਅਲੀਗੜ੍ਹ ਵਿਚ 57.25 ਫੀਸਦੀ, ਬਾਗਪਤ ਵਿਚ 61.25 ਫੀਸਦੀ। ਬੁਲੰਦਪੁਰ ਵਿਚ 60.57 ਫੀਸਦੀ। ਗੌਤਮਬੁੱਧ ਨਗਰ ਵਿਚ 53.48 ਫੀਸਦੀ, ਗਾਜ਼ੀਆਬਾਦ ਵਿਚ 52.43 ਫੀਸਦੀ, ਹਾਪੁੜ ਵਿਚ 60.53 ਫੀਸਦੀ, ਮਥੁਰਾ ਵਿਚ 58.12 ਫੀਸਦੀ, ਮੇਰਠ ਵਿਚ 58.23 ਫੀਸਦੀ, ਮੁਜ਼ੱਫਰਨਗਰ ਵਿਚ 62.09 ਫੀਸਦੀ ਅਤੇ ਸ਼ਾਮਲੀ ਵਿਚ 61.75 ਫੀਸਦੀ ਵੋਟਾਂ ਪਈਆਂ।