Home » ਲਖੀਮਪੁਰ ਹਿੰਸਾ ‘ਚ ਇਸ ਆਧਾਰ ‘ਤੇ ਭਾਜਪਾ ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ…
Home Page News India India News

ਲਖੀਮਪੁਰ ਹਿੰਸਾ ‘ਚ ਇਸ ਆਧਾਰ ‘ਤੇ ਭਾਜਪਾ ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ…

Spread the news

ਲਖੀਮਪੁਰ ਖੀਰੀ (Lakhimpur Khiri) ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ (Union Minister of State for Home Affairs Ajay Mishra Tenny) ਦੇ ਪੁੱਤਰ ਅਸ਼ੀਸ਼ ਮਿਸ਼ਰਾ (Ashish Mishra) ਨੂੰ 124 ਦਿਨ ਬਾਅਦ ਜ਼ਮਾਨਤ ਮਿਲ ਗਈ ਹੈ। ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ (Lakhimpur Khiri) ਦੇ ਤਿਕੁਨੀਆ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਆਸ਼ੀਸ਼ ਮਿਸ਼ਰਾ ਨੂੰ 9 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਆਸ਼ੀਸ਼ ਮਿਸ਼ਰਾ ਦੇ ਜੇਲ ਤੋਂ ਬਾਹਰ ਆਉਣ ਵਿਚ ਇਕ-ਦੋ ਦਿਨ ਹੋਰ ਲੱਗ ਸਕਦੇ ਹਨ। ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਸਿੰਘ ਨੇ ਦੱਸਿਆ ਕਿ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈੰਚ ਨੇ ਜ਼ਮਾਨਤ ਦੇ ਦਿੱਤੀ ਹੈ, ਪਰ ਅਜੇ ਹੁਕਮ ਆਉਣਾ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਕਮ ਆਉਣ ਤੋਂ ਬਾਅਦ ਅੱਗੇ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਵਿਚ ਇਕ-ਦੋ ਦਿਨ ਦਾ ਸਮਾਂ ਲੱਗ ਸਕਦਾ ਹੈ। 

Lakhimpur Kheri incident: A timeline of events since eight people died in  violence | India News | Zee News
ਆਸ਼ੀਸ਼ ਮਿਸ਼ਰਾ ਦੇ ਵਕੀਲ ਸਲਿਲ ਸ਼੍ਰੀਵਾਸਤਵ ਨੇ ਜ਼ਮਾਨਤ ਮਿਲਣ ਦਾ ਆਧਾਰ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੱਡੀ ਅਸ਼ੀਸ਼ ਮਿਸ਼ਰਾ ਨਹੀਂ, ਸਗੋਂ ਹਰਿਓਮ ਮਿਸ਼ਰਾ ਚਲਾ ਰਿਹਾ ਸੀ ਅਤੇ ਉਨ੍ਹਾਂ ਨੇ ਡਿਫੈਂਸ ਵਿਚ ਗੱਡੀ ਚੜ੍ਹਾਈ ਸੀ। ਉਨ੍ਹਾਂ ਨੇ ਕਿਹਾ ਕਿ ਡਰਾਈਵਰ ਦੇ ਅਪਰਾਧ ਲਈ ਆਸ਼ੀਸ਼ ਮਿਸ਼ਰਾ ਨੂੰ ਜ਼ਿੰਮੇਵਾਰ ਕਿਵੇਂ ਠਹਿਰਾਇਆਜਾ ਸਕਦਾ ਹੈ? ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਲਖੀਮਪੁਰ ਹਿੰਸਾ ਵਿਚ ਕਿਸੇ ਵੀ ਕਿਸਾਨ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਹੋਇਆ। ਉਨ੍ਹਾਂ ਨੇ ਚਾਰਜਸ਼ੀਟ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਜੋ ਚਾਰਜਸ਼ੀਟ ਦਾਖਲ ਕੀਤੀ ਸੀ। ਉਸ ਵਿਚ ਸੁਪਰੀਮ ਕੋਰਟ ਵਲੋਂ ਨਾਮਤ ਸਿਟ ਦੇ ਅਫਸਰਾਂ ਦੇ ਦਸਤਖਤ ਨਹੀਂ ਸਨ। ਇਸ ਲਈ ਅਸੀਂ ਇਸ ਨੂੰ ਗੈਰਕਾਨੂੰਨੀ ਮੰਨਦੇ ਹਨ। ਲਖੀਮਪੁਰ ਹਿੰਸਾ ਦੀ ਜਾਂਚ ਕਰ ਰਹੀ ਸਿਟ ਨੇ 3 ਜਨਵਰੀ ਨੂੰ 5 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਵਿਚ ਸਿਟ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾਇਆ ਸੀ। ਦਸੰਬਰ ਵਿਚ ਸਿਟ ਨੇ ਕਿਹਾ ਸੀ ਕਿ ਆਸ਼ੀਸ਼ ਮਿਸ਼ਰਾ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ 4 ਕਿਸਾਨਾਂ ਦੀ ਆਪਣੀ ਗੱਡੀ ਨਾਲ ਦਰੜ ਕੇ ਕਤਲ ਕਰ ਦਿੱਤਾ ਸੀ। 

Lakhimpur Kheri: Photos of violent clashes, protests | The Times of India

ਮਿਸ਼ਰਾ ‘ਤੇ ਲੱਗੇ ਦੋਸ਼ 
ਐੱਸ.ਆਈ.ਟੀ. ਮੁਤਾਬਕ ਤਿਕੁਨੀਆ ਪਿੰਡ ਵਿਚ ਹਿੰਸਾ ਦੌਰਾਨ ਜੋ ਗੋਲੀਆਂ ਚੱਲੀਆਂ ਸਨ, ਉਹ ਆਸ਼ੀਸ਼ ਮਿਸ਼ਰਾ ਅਤੇ ਅੰਕਿਤ ਦਾਸ ਦੇ ਲਾਇਸੈਂਸੀ ਹਥਿਆਰਤੋਂ ਚੱਲੀ ਸੀ। ਆਸ਼ੀਸ਼ ਮਿਸ਼ਰਾ ਤੋਂ ਇਲਾਵਾ 13 ਹੋਰ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਇਹ ਸਾਰੇ ਆਸ਼ੀਸ਼ ਮਿਸ਼ਰਾ ਨਾਲ ਜੁੜੇ ਸਨ। ਅੰਕਿਤ ਦਾਸ ਅਤੇ ਸੁਮਿਤ ਜਾਇਸਵਾਲ ਹਿੰਸਾ ਵਿਚ ਸ਼ਾਮਲ ਸਨ। ਸੀਨੀਅਰ ਪ੍ਰੋਸੀਕਿਊਸ਼ਨ ਅਫਸਰ ਐੱਸ.ਪੀ. ਯਾਦਵ ਨੇ ਦੱਸਿਆ ਸੀ ਕਿ ਕੇਸ ਡਾਇਰੀ ਵਿਚ ਗਵਾਹਾਂ ਦੇ ਬਿਆਨ ਦੇ ਆਧਾਰ ‘ਤੇ ਮੌਕੇ ‘ਤੇ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀ ਮੌਜੂਦਗੀ ਸੀ।