ਕਰਨਾਟਕ (Karnataka) ਦੇ ਹਿਜ਼ਾਬ ਵਿਵਾਦ (Hijab controversy) ਦੀ ਆਂਚ ਪੰਜਾਬ ਤੱਕ ਪਹੁੰਚ ਗਈ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਨਵੀ ਨੇ ਵੀਰਵਾਰ ਨੂੰ ਜਾਮਾ ਮਸਜਿਦ ਵਿਚ ਸੂਬੇ ਦੇ ਮੁਸਲਿਮ ਸੰਗਠਨਾਂ (Muslim organizations) ਦੀ ਮੀਟਿੰਗ ਬੁਲਾਈ। ਇਸ ਵਿਚ ਤੈਅ ਹੋਇਆ ਕਿ 12 ਫਰਵਰੀ ਨੂੰ ਲੁਧਿਆਣਾ ਵਿਚ ਹਿਜ਼ਾਬ ਮਾਰਚ (Hijab March) ਕੱਢਿਆ ਜਾਵੇਗਾ। ਇਸ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਔਰਤਾਂ (Muslim women) ਵੀ ਹਿੱਸਾ ਲੈਣਗੀਆਂ। ਮੀਟਿੰਗ ਵਿਚ ਸਾਰੀਆਂ ਮਸਜਿਦਾਂ, ਮਦਰਸਿਆਂ ਅਤੇ ਮੁਸਲਿਮ ਸੰਗਠਨਾਂ ਦੇ ਪ੍ਰਧਾਨ ਸ਼ਾਮਲ ਹੋਏ। ਮੀਟਿੰਗ ਵਿਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਉਹ ਕਰਨਾਟਕ ਦੀ ਬਹਾਦੁਰ ਲੜਕੀ ਮੁਸਕਾਨ ਦੀ ਹਿੰਮਤ ਨੂੰ ਸਲਾਮ ਕਰਦੇ ਹਨ। ਜਿਸ ਨੇ ਫਿਰਕਾਪਰਸਤਾਂ ਨੂੰ ਅੱਲਾਹ-ਹੂ-ਅਕਬਰ ਰਾਹੀਂ ਮੂੰਹ ਤੋੜ ਜਵਾਬ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਕਰਨਾਟਕ ਤੋਂ ਦੇਸ਼ ਵਿਚ ਨਫਰਤ ਦਾ ਨਵਾਂ ਸੰਦੇਸ਼ ਦਿੱਤਾ ਗਿਆ। ਸੱਤਾ ਵਿਚ ਆਏ ਲੋਕਾਂ ਕੋਲ ਨਫਰਤ ਅਤੇ ਧਰਮ ਦਾ ਰਾਜਨੀਤੀ ਤੋਂ ਸਿਵਾ ਕੁਝ ਨਹੀਂ ਬਚਿਆ ਹੈ।ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਧੀ ਬਚਾਓ-ਧੀ ਪੜ੍ਹਾਓ ਦੀ ਗੱਲ ਕਹਿੰਦੀ ਹੈ। ਉੇਥੇ ਹਿਜ਼ਾਬ ਦੀ ਵਜ੍ਹਾ ਨਾਲ ਇਕ ਧੀ ਨੂੰ ਪੜ੍ਹਣ ਤੋਂ ਰੋਕਿਆ ਜਾ ਰਿਹਾ ਹੈ। ਹਿਜ਼ਾਬ ਅਤੇ ਬੁਰਖਾ ਕੋਈ ਅੱਜ ਨਹੀਂ ਆਇਆ, ਸਗੋਂ ਸਾਲਾਂ ਤੋਂ ਮੁਸਲਿਮ ਧੀਆਂ ਇਸ ਨੂੰ ਪਹਿਨਦੀ ਰਹੀ ਹੈ। ਸਵਾਲ ਇਹ ਹੈ ਕਿ ਅਜਿਹਾ ਅਚਾਨਕ ਕੀ ਹੋਇਆ ਕਿ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਕਰਨਾਟਕ ਦੇ ਇਕ ਸਕੂਲ ਵਿਚ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ। ਇਕ ਮੁਸਲਿਮ ਲੜਕੀ ਦੇ ਅੱਗੇ ਕੁਝ ਲੜਕੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲੱਗਦੇ ਹਨ। ਇਹ ਦੇਖ ਕੇ ਲੜਕੀ ਮੁਸਕਾਨ ਵੀ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਗਾਉਣ ਲੱਗਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਰਾਸ਼ਟਰੀ ਪੱਧਰ ‘ਤੇ ਇਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ।