ਅਮਰੀਕਾ ਦੇ ਨਿਊ ਜਰਸੀ (New Jersey, USA) ਤੋਂ ਲੰਡਨ (London) ਜਾ ਰਹੀ ਇਕ ਫਲਾਈਟ ਦੇ ਬਿਜ਼ਨੈੱਸ ਕਲਾਸ (Business class of flight) ਵਿਚ ਮਹਿਲਾ ਯਾਤਰੀ (Female passengers) ਦੇ ਨਾਲ ਕਥਿਤ ਤੌਰ ‘ਤੇ ਰੇਪ ਕੀਤਾ ਗਿਆ। ਮਾਮਲੇ ਵਿਚ ਮੁਲਜ਼ਮ ਵਿਅਕਤੀ ਨੂੰ ਬ੍ਰਿਟੇਨ (Britain) ਵਿਚ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਬਾਅਦ ਵਿਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਦਿ ਸਨ ਦੀ ਰਿਪੋਰਟ (The Sun reports) ਮੁਤਾਬਕ ਘਟਨਾ ਵੇਲੇ ਹੋਰ ਯਾਤਰੀ ਸੋ ਰਹੇ ਸਨ। ਇਹ ਘਟਨਾ ਯੂਨਾਈਟਿਡ ਏਅਰਲਾਈਨ (United Airlines) ਦੀ ਫਲਾਈਟ (Flight) ਦੀ ਹੈ। ਘਟਨਾ ਤੋਂ ਬਾਅਦ ਪੀੜਤ ਮਹਿਲਾ ਨੇ ਏਅਰਲਾਈਨਜ਼ (Airlines) ਦੇ ਸਟਾਫ ਨੂੰ ਜਾਣਕਾਰੀ ਦਿੱਤੀ ਸੀ। ਏਅਰਲਾਈਨਜ਼ ਸਟਾਫ (Airlines staff) ਨੇ ਫਿਰ ਬ੍ਰਿਟੇਨ ਦੀ ਪੁਲਿਸ (British police) ਨੂੰ ਸੂਚਿਤ ਕਰ ਦਿੱਤਾ। ਨਿਊ ਜਰਸੀ (new Jersey) ਤੋਂ ਲੰਡਨ ਤੱਕ ਪਹੁੰਚਣ ਵਿਚ ਡਾਇਰੈਕਟ ਫਲਾਈਟ (Direct flight) ਨੂੰ ਤਕਰੀਬਨ 7 ਘੰਟੇ ਦਾ ਸਮਾਂ ਲੱਗਦਾ ਹੈ।
ਬ੍ਰਿਟੇਨ ਦੇ ਹੀਥਰੋ ਵਿਚ ਫਲਾਈਟ ਲੈਂਡ ਕਰਨ ਤੋਂ ਬਾਅਦ ਪੁਲਿਸ ਅਧਿਕਾਰੀ ਜਹਾਜ਼ ਵਿਚ ਪਹੁੰਚੇ ਅਤੇ ਮੁਲਜ਼ਮ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੀੜਤਾ ਨੂੰ ਰੇਪ ਕੌਂਸਲਿੰਗ ਸੂਟ ਵਿਚ ਲਿਜਾਇਆ ਗਿਆ। ਅਧਿਕਾਰੀਆਂ ਨੇ ਫਲਾਈਟ ਦੀ ਫਾਰੈਂਸਿਕ ਜਾਂਚ ਵੀ ਕੀਤੀ। ਇਹ ਘਟਨਾ ਪਿਛਲੇ ਹਫਤੇ ਦੀ ਸੋਮਵਾਰ ਦੀ ਦੱਸੀ ਜਾ ਰਹੀ ਹੈ। ਪੀੜਤ ਮਹਿਲਾ ਅਤੇ ਮੁਲਜ਼ਮ, ਦੋਹਾਂ ਦੀ ਉਮਰ 40 ਸਾਲ ਹੈ।ਅੰਗਰੇਜ਼ੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਮੁਲਜ਼ਮ ਵਿਅਕਤੀ ਬ੍ਰਿਟੇਨ ਦਾ ਹੀ ਰਹਿਣ ਵਾਲਾ ਹੈ ਅਤੇ ਪੀੜਤ ਮਹਿਲਾ ਵੀ ਬ੍ਰਿਟੇਨ ਦੀ ਹੀ ਦੱਸੀ ਜਾ ਰਹੀ ਹੈ। ਦਿ ਸਨ ਦੀ ਰਿਪੋਰਟ ਮੁਤਾਬਕ ਮੁਲਜ਼ਮ ਅਤੇ ਪੀੜਤਾ, ਬਿਜ਼ਨੈੱਸ ਕਲਾਸ ਦੀ ਵੱਖ-ਵੱਖ ਲਾਈਨ ਦੀ ਸੀਟ ‘ਤੇ ਸਨ। ਦੋਵੇਂ ਪਹਿਲਾਂ ਤੋਂ ਹੀ ਜਾਣਕਾਰ ਨਹੀਂ ਸਨ ਪਰ ਘਟਨਾ ਤੋਂ ਪਹਿਲਾਂ ਲਾਉਂਜ ਏਰੀਆ ਵਿਚ ਪੀੜਤਾ ਅਤੇ ਮੁਲਜ਼ਮ ਨੇ ਇਕੱਠਿਆਂ ਸ਼ਰਾਬ ਪੀਤੀ ਸੀ ਅਤੇ ਗੱਲਬਾਤ ਕੀਤੀ ਸੀ। ਬ੍ਰਿਟਿਸ਼ ਪੁਲਿਸ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਮਾਮਲੇ ਵਿਚ ਅਜੇ ਜਾਂਚ ਜਾਰੀ ਹੈ। ਫਲਾਈਟ ਵਿਚ ਯੌਨ ਹਮਲਿਆਂ ਦੀ ਘਟਨਾ ਰੇਅਰ ਮੰਨੀ ਜਾਂਦੀ ਹੈ। ਹਾਲਾਂਕਿ ਕੁਝ ਰਿਪੋਰਟਸ ਮੁਤਾਬਕ ਹਾਲ ਦੇ ਸਮੇਂ ਵਿਚ ਅਮਰੀਕਾ ਵਿਚ ਜਹਾਜ਼ ਵਿਚ ਯੌਨ ਹਿੰਸਾ ਦੀ ਗਿਣਤੀ ਵਿਚ ਵਾਧਾ ਹੋਇਆ ਹੈ।