ਭਾਰਤ ਸਰਕਾਰ ਵੱਲੋਂ ਨਿਉਜ਼ੀਲੈਂਡ ਸਮੇਤ ਲੋਅ ਰਿਸ੍ਕ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਆਈਸੋਲੇਟ ਤੇ ਪ੍ਰੀ ਡਿਪਾਰਚਰ ਟੈਸਟ ਦੀ ਸ਼ਰਤ ਹਟਾ ਦਿੱਤੀ ਗਈ ਹੈ |ਪਰ ਇਹ ਸ਼ਰਤਾਂ ਸਿਰਫ ਉਹਨਾਂ ਯਾਤਰੀਆਂ ਲਈ ਹਟਾਈਆਂ ਗਈਆਂ ਹਨ ਜੋ ਆਪਣੀ ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਹਨ |ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਿਯਮ 14 ਫਰਵਰੀ ਤੋਂ ਲਾਗੂ ਹੋਣਗੇ |
ਭਾਰਤ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਿਕ 14 ਫਰਵਰੀ ਤੋਂ ਨਿਊਜ਼ੀਲੈਂਡ,ਆਸਟ੍ਰੇਲੀਆ ਸਮੇਤ ਦੁਨੀਆਂ ਦੇ ਹੋਰ ਕਈ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਫਲਾਈਟ ਲੈਣ ਤੋਂ ਪਹਿਲਾਂ ਇੱਕ ਫਾਰਮ ਭਰਨਾ ਲਾਜਮੀ ਹੋਵੇਗਾ |ਇਸ ਫਾਰਮ ‘ਚ ਯਾਤਰੀ ਨੂੰ ਆਪਣੇ ਪਿਛਲੇ 14 ਦੀ travel history ਸਾਂਝੀ ਕਰਨੀ ਹੋਵੇਗੀ |ਇਸ ਫਾਰਮ ਭਾਰਤ ਸਰਕਾਰ ਦੇ ਵੈੱਬ ਪੋਰਟਲ air suvidha ਤੇ ਉਪਲਬਧ ਹੋਵੇਗਾ |ਯਾਤਰੀਆਂ ਨੂੰ ਇਸ ਪੋਰਟਲ ਤੇ ਆਪਣਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੀ ਦੇਣਾ ਪਵੇਗਾ |