ਸਟਾਰ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਇੰਡੀਅਨ ਪ੍ਰੀਮੀਅਰ ਲੀਗ ਨਿਲਾਮੀ ਦੇ ਇਤਿਹਾਸ ਵਿਚ ਯੁਵਰਾਜ ਸਿੰਘ ਤੋਂ ਬਾਅਦ ਦੂਜੇ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੂੰ ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਤੋਂ ਲੰਬੀ ਹੋੜ ਦੇ ਬਾਅਦ 15.25 ਕਰੋੜ ਰੁਪਏ ਵਿਚ ਦੁਬਾਰਾ ਖ਼ਰੀਦਿਆ। ਆਈ.ਪੀ.ਐੱਲ. 2022 ਲਈ ਖਿਡਾਰੀਆਂ ਦੀ ਸ਼ਨੀਵਾਰ ਨੂੰ ਹੋਈ ਨਿਲਾਮੀ ਵਿਚ ਸਭ ਤੋਂ ਵੱਧ ਕੀਮਤ ਪਾਉਣ ਵਾਲੇ 10 ਖਿਡਾਰੀ ਇਸ ਤਰ੍ਹਾਂ ਹਨ।
ਖਿਡਾਰੀ | ਬੋਲੀ | ਟੀਮ |
ਈਸ਼ਾਨ ਕਿਸ਼ਨ | 15.25 ਕਰੋੜ | ਮੁੰਬਈ ਇੰਡੀਅਨਜ਼ |
ਦੀਪਕ ਚਾਹਰ | 14 ਕਰੋੜ | ਚੇਨਈ ਸੁਪਰ ਕਿੰਗਜ਼ |
ਸ਼੍ਰੇਅਸ ਅਈਅਰ | 12.25 ਕਰੋੜ | ਕੋਲਕਾਤਾ ਨਾਈਟ ਰਾਈਡਰਜ਼ |
ਹਰਸ਼ਲ ਪਟੇਲ | 10.75 ਕਰੋੜ | ਰਾਇਲ ਚੈਲੇਂਜਰਜ਼ ਬੰਗਲੌਰ |
ਸ਼ਾਰਦੁਲ ਠਾਕੁਰ | 10.75 ਕਰੋੜ | ਦਿੱਲੀ ਕੈਪੀਟਲਸ |
ਨਿਕੋਲਸ ਪੂਰਨ | 10.75 ਕਰੋੜ | ਸਨਰਾਈਜ਼ਰਜ਼ ਹੈਦਰਾਬਾਦ |
ਵਨਿੰਦੂ ਹਸਾਰੰਗਾ | 10.75 ਕਰੋੜ | ਰਾਇਲ ਚੈਲੇਂਜਰਜ਼ ਬੰਗਲੌਰ |
ਪ੍ਰਸਿੱਧ ਕ੍ਰਿਸ਼ਨਾ | 10 ਕਰੋੜ | ਰਾਜਸਥਾਨ ਰਾਇਲਜ਼ |
ਲਾਕੀ ਫਰਗੂਸਨ | 10 ਕਰੋੜ | ਗੁਜਰਾਤ ਟਾਈਟਨਸ |
ਆਵੇਸ਼ ਖਾਨ | 10 ਕਰੋੜ | ਲਖਨਊ ਸੁਪਰ ਜਾਇੰਟਸ |