Home » ਕਬੱਡੀ ਖਿਡਾਰੀ ਕਮਲ ਟਿੱਬਾ ਦੇ ਭਰਾ ਅਮਨ ਟਿੱਬਾ ਦੀ ਸੜਕ ਹਾਦਸੇ ਹੋਈ ਮੌਤ….
Home Page News India India News

ਕਬੱਡੀ ਖਿਡਾਰੀ ਕਮਲ ਟਿੱਬਾ ਦੇ ਭਰਾ ਅਮਨ ਟਿੱਬਾ ਦੀ ਸੜਕ ਹਾਦਸੇ ਹੋਈ ਮੌਤ….

Spread the news

 ਚੋਟੀ ਦੇ ਇਸ ਮਸ਼ਹੂਰ ਇਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਜਿਸ ਨਾਲ ਦੇਸ਼-ਵਿਦੇਸ਼ ਵਿਚ ਫੈਲੀ ਸੋਗ ਦੀ ਲਹਿਰ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਹੈ।

ਜਿੱਥੋਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਕੈਨੇਡਾ ਚ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਹੋਈ ਮੌਤ ਦੀ ਖਬਰ ਇਲਾਕੇ ਵਿੱਚ ਪਹੁੰਚਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਮ੍ਰਿਤਕ ਨੌਜਵਾਨ ਅਮਨਪ੍ਰੀਤ ਸਿੰਘ ਜਿੱਥੇ ਕਬੱਡੀ ਖਿਡਾਰੀ ਸੀ।

ਜੋ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ।ਪਿੰਡ ਟਿੱਬਾ ਦੇ ਰਹਿਣ ਵਾਲੇ ਇਸ ਨੌਜਵਾਨ ਵੱਲੋਂ ਜਿਥੇ ਕਬੱਡੀ ਵਿੱਚ ਵੱਖਰਾ ਨਾਮਣਾ ਖੱਟਿਆ ਗਿਆ ਸੀ ਉੱਥੇ ਹੀ ਇਹ ਨੌਜਵਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਮਲ ਟਿੱਬਾ ਦਾ ਵੱਡਾ ਭਰਾ ਸੀ। ਉਹਨਾਂ ਦਾ ਪਿੰਡ ਟਿੱਬਾ ਸੁਲਤਾਨਪੁਰ ਲੋਧੀ ਦੇ ਕਬੱਡੀ ਖਿਡਾਰੀਆਂ ਦੀ ਨਰਸਰੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਨੌਜਵਾਨ ਦੇ ਦਿਹਾਂਤ ਉਪਰ ਕਈ ਸਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ