Home » ਪੰਜਾਬ ਸਰਕਾਰ ਵੱਲੋਂ ਪੂਰਨ ਤੌਰ ‘ਤੇ ਸਕੂਲ ਖੋਲ੍ਹਣ ਦੀ ਮਨਜ਼ੂਰੀ, ਪੰਜਾਬ ‘ਚ ਨਵੀਂਆਂ ਕੋਰੋਨਾ ਗਾਈਡਲਾਈਨਜ਼ ਜਾਰੀ…
Home Page News India India News

ਪੰਜਾਬ ਸਰਕਾਰ ਵੱਲੋਂ ਪੂਰਨ ਤੌਰ ‘ਤੇ ਸਕੂਲ ਖੋਲ੍ਹਣ ਦੀ ਮਨਜ਼ੂਰੀ, ਪੰਜਾਬ ‘ਚ ਨਵੀਂਆਂ ਕੋਰੋਨਾ ਗਾਈਡਲਾਈਨਜ਼ ਜਾਰੀ…

Spread the news

ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਸਰਕਾਰ ਵਲੋਂ ਕੋਰੋਨਾ ਪਾਬੰਦੀਆਂ 25 ਫਰਵਰੀ ਤੱਕ ਵਾਧਾ ਦਿੱਤੀਆਂ ਗਈਆਂ ਹਨ। ਸਕੂਲਾਂ ਬਾਰੇ ਵੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਨੇ ਭਾਵੇਂ ਪੂਰਨ ਤੌਰ ’ਤੇ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਹ ਵੀ ਆਖਿਆ ਹੈ ਕਿ ਆਖਰੀ ਫ਼ੈਸਲਾ ਵਿਦਿਆਰਥੀ ਕਰਨਗੇ ਕਿ ਉਨ੍ਹਾਂ ਨੇ ਸਕੂਲ ਆਉਣਾ ਹੈ ਜਾਂ ਆਨਲਾਈਨ ਕਲਾਸ ਲਗਾਉਣੀ ਹੈ। ਸਕੂਲ, ਕਾਲਜ, ਯੂਨੀਵਰਸਿਟੀ ਪੂਰਨ ਰੂਪ ਵਿਚ ਖੋਲ੍ਹੇ ਗਏ ਹਨ। 15 ਸਾਲ ਤੋਂ ਵਧੇਰੇ ਉਮਰ ਵਾਲੇ ਵਿਦਿਆਰਥੀ ਲਈ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਮਾਜਿਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਕਰ ਦੇ ਹੁਕਮ ਦਿੱਤੇ ਹਨ।

ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ ਕਿਸੇ ਵੀ ਪ੍ਰੋਗਰਾਮ ਵਿਚ 50 ਫ਼ੀਸਦੀ ਨਾਲ ਇਕੱਠ ਕੀਤਾ ਜਾ ਸਕਦਾ ਹੈ। ਬਾਰ, ਸਿਨੇਮਾ ਹਾਲ, ਮਾਲ, ਜਿੰਮ, ਰੈਸਟੋਰੈਂਟ, ਮਿਊਜ਼ੀਅਮ, ਚਿੜੀਆਘਰ ਆਦਿ 75 ਫ਼ੀਸਦੀ ਨਾਲ ਚਲਾਏ ਜਾ ਸਕਦੇ ਹਨ ਅਤੇ ਵੈਕਸੀਨ ਲੱਗੀ ਹੋਣੀ ਲਾਜ਼ਮੀ ਹੈ। ਇਸ ਦੇ ਨਾਲ ਹੀ ਏ.ਸੀ. ਬੱਸਾਂ ਵਿਚ 50 ਫ਼ੀਸਦੀ ਸਮਰੱਥਾ ਨਾਲ ਚੱਲਦੀਆਂ ਰਹਿਣਗੀਆਂ। ਹੁਕਮਾਂ ਵਿਚ ਸਾਫ ਆਖਿਆ ਗਿਆ ਹੈ ਕਿ ਪੰਜਾਬ ਵਿਚ ਉਸ ਹੀ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਦੇ ਜਿਸ ਕੋਲ ਵੈਕਸੀਨ ਅਤੇ ਕੋਰੋਨਾ ਟੈੱਸਟ ਦੀ ਰਿਪੋਰਟ ਹੋਵੇਗੀ।