Home » ਇਸ ਵੈਲੇਂਟਾਈਨ ਡੇਅ ‘ਤੇ ਇੰਨੀ ਵੱਧੀ ਫੁੱਲਾਂ ਦੀ ਕੀਮਤ, ਬਣ ਗਿਆ 1 ਦਹਾਕੇ ਦਾ ਰਿਕਾਰਡ…
Home Page News India India News

ਇਸ ਵੈਲੇਂਟਾਈਨ ਡੇਅ ‘ਤੇ ਇੰਨੀ ਵੱਧੀ ਫੁੱਲਾਂ ਦੀ ਕੀਮਤ, ਬਣ ਗਿਆ 1 ਦਹਾਕੇ ਦਾ ਰਿਕਾਰਡ…

Spread the news

 ਜਿਵੇਂ-ਜਿਵੇਂ ਦੇਸ਼ ਵਿਚ ਸ਼ਹਿਰੀਕਰਣ ਵੱਧ ਰਿਹਾ ਹੈ, ਵੈਲੇਂਟਾਈਨ ਡੇਅ (Valentine’s day) ਵੀ ਤਿਓਹਾਰ ਵਰਗਾ ਬਣਦਾ ਜਾ ਰਿਹਾ ਹੈ। ਇਸ ਦੀ ਖਾਸ ਗੱਲ ਹੈ ਕਿ ਇਹ ਬਾਜ਼ਾਰ ਲਈ ਬਹੁਤ ਫਾਇਦੇਮੰਦ ਦਿਨ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਵੈਲੇਂਟਾਈਨ ਡੇਅ ਦੇ ਮੌਕੇ ‘ਤੇ ਫੁੱਲ, ਚਾਕਲੇਟ (Flowers, chocolate) ਆਦਿ ਦੀ ਖੂਬ ਵਿਕਰੀ ਹੋਈ। ਫੁੱਲਾਂ ਦੀ ਅਜਿਹੀ ਖਰੀਦਦਾਰੀ ਕੀਤੀ ਗਈ ਕਿ ਇਨ੍ਹਾਂ ਦੀ ਕੀਮਤ 1 ਦਹਾਕੇ ਵਿਚ ਸਭ ਤੋਂ ਜ਼ਿਆਦਾ ਹੋ ਗਈ। ਮਜ਼ਬੂਤ ਡਿਮਾਂਡ (Strong demand) ਦੇ ਚੱਲਦੇ ਫੁੱਲਾਂ ਖਾਸ ਕਰਕੇ ਗੁਲਾਬ ਦੀਆਂ ਕੀਮਤਾਂ (Prices of roses) ਵੈਲੇਂਟਾਈਨ ਡੇਅ ਦੇ ਦਿਨ 2 ਤੋਂ 3 ਗੁਣਾ ਵੱਧ ਗਏ। 

Flowers For Sale Photograph by Pati Photography
ਵੈੱਬਸਾਈਟ ਦੀ ਰਿਪੋਰਟ ਮੁਤਾਬਕ, ਵੈਲੇਂਟਾਈਨ ਡੇਅ ਦੇ ਦਿਨ 20 ਗੁਲਾਬਾਂ ਦਾ ਇਕ ਚੰਗਾ 600 ਰੁਪਏ ਵਿਚ ਵਿਕ ਰਿਹਾ ਸੀ। ਜਦੋਂ ਕਿ ਡੰਠਲ ਲੱਗੇ ਇਕ ਫੁੱਲ ਦੀ ਕੀਮਤ 30 ਰੁਪਏ ਹੋ ਗਈ ਸੀ। ਇਹ ਔਸਤ ਕੀਮਤ ਦਾ 2 ਗੁਣਾ ਹੈ। ਰਿਪੋਰਟ ਵਿਚ ਰਾਈਜ਼ ਐਂਡ ਸ਼ਾਈਨ ਦੀ ਫਲੋਰੀਕਲਚਰ ਮੈਨੇਜਰ ਸ਼ਰਵਣ ਕਾਮਲੇ ਦੱਸਦੇ ਹਨ। 5 ਸਾਲ ਪਹਿਲਾਂ ਥੋਕ ਬਾਜ਼ਾਰ ਵਿਚ ਗੁਲਾਬ ਦੀ ਔਸਤ ਕੀਮਤ 3 ਰੁਪਏ ਸੀ ਅਤੇ ਖੁਦਰਾ ਵਿਚ ਇਹ 6 ਤੋਂ 8 ਰੁਪਏ ਵਿਚ ਵਿਕਦਾ ਸੀ। ਅਜੇ ਔਸਤ ਕੀਮਤ 15 ਰੁਪਏ ਹੋ ਚੁੱਕੀ ਹੈ ਅਤੇ ਤਿਓਹਾਰਾਂ ਦੌਰਾਨ ਇਹ 35 ਰੁਪਏ ਤੱਕ ਪਹੁੰਚ ਜਾਂਦਾ ਹੈ। 

2021 Supermarket Flower Buying Statistics
ਭਾਰਤ ਵੱਡੇ ਪੈਮਾਨੇ ‘ਤੇ ਫੁੱਲਾਂ ਖਾਸ ਕਰਕੇ ਗੁਲਾਬ ਦਾ ਐਕਸਪੋਰਟ ਕਰਦਾ ਹੈ। ਭਾਰਤ ਦੇ ਲੰਬੇ ਡੰਠਲ ਵਾਲੇ ਗੁਲਾਬ ਨੂੰ ਦੁਨੀਆ ਵਿਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਬ੍ਰਿਟੇਨ, ਅਮਰੀਕਾ, ਨੀਦਰਲੈਂਡ ਅਤੇ ਦੁਬਈ ਵਰਗੇ ਬਾਜ਼ਾਰਾਂ ਵਿਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਭਾਰਤ ਵਿਚ ਫੁੱਲਾਂ ਦਾ ਬਾਜ਼ਰ 2024 ਤੱਕ 47,200 ਕਰੋੜ ਰੁਪਏ ਹੋ ਜਾਣ ਦਾ ਅੰਦਾਜ਼ਾ ਸੀ। ਹਾਲਾਂਕਿ ਮਹਾਮਾਰੀ ਦੇ ਚੱਲਦੇ 2 ਸਾਲ ਦੇ ਵਿਵਧਾਨ ਦੇ ਕਾਰਣ ਹੁਣ ਇਸ ਵਿਚ ਦੇਰੀ ਹੋ ਸਕਦੀ ਹੈ। 

Sales of flowers fall in Hyderabad on Makar Sankranti
ਵਣਜ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਭਾਰਤ ਨੇ ਦਸੰਬਰ 2020 ਵਿਚ 68,160 ਕਿਲੋ ਗੁਲਾਬ ਦਾ ਐਕਸਪੋਰਟ ਕੀਤਾ ਸੀ। ਇਹ ਦਸੰਬਰ 2021 ਵਿਚ 10 ਫੀਸਦੀ ਘੱਟ ਹੋ ਕੇ 60,960 ਕਿਲੋ ਰਹਿ ਗਿਆ ਸੀ। ਅਪ੍ਰੈਲ ਤੋਂ ਦਸੰਬਰ 2021 ਦੌਰਾਨ ਭਾਰਤ ਦਾ ਗੁਲਾਬ ਬਰਾਮਦ 13 ਫੀਸਦੀ ਵੱਧ ਕੇ 4,46,320 ਕਿਲੋ ਰਿਹਾ ਸੀ। ਭਾਰਤ ਵਿਚ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਸਭ ਤੋਂ ਜ਼ਿਆਦਾ ਗੁਲਾਬ ਦੀ ਖੇਤੀ ਹੁੰਦੀ ਹੈ। ਸਾਲ 2020-21 ਦੌਰਾਨ ਭਾਰਤ ਨੇ ਸਿਰਫ ਗੁਲਾਬ ਦਾ ਹੀ 575.98 ਕਰੋੜ ਰੁਪਏ ਦਾ ਬਰਾਮਦ ਕੀਤਾ ਸੀ।