ਲੰਘੀ ਰਾਤ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਦਿੱਲੀ ਦੇ ਕੁੰਡਲੀ ਮਾਨੇਸਰ ਹਾਈ-ਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਖਰਖੌਦਾ (ਹਰਿਆਣਾ) ਪੁਲਿਸ ਦੇ ਵੱਲੋਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਅਣਪਛਾਤੇ ਟਰੱਕ ਡਰਾਇਵਰ ਖਿਲਾਫ਼ ਧਾਰਾ 279, 337, 354-ਏ ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮਨਦੀਪ ਦੇ ਮੁਤਾਬਿਕ, ਜਿਹੜੇ ਟਰੱਕ ਆਰ.ਜੇ.-32-ਜੀ.ਬੀ.-8377 ਨਾਲ ਦੀਪ ਸਿੱਧੂ ਦੀ ਗੱਡੀ ਦਾ ਹਾਦਸਾ ਹੋਇਆ, ਉਹ ਟਰੱਕ ਬਿਲਕੁਲ ਠੀਕ ਸੀ ਅਤੇ ਡਰਾਈਵਰ ਦੀ ਪੂਰੀ ਤਰ੍ਹਾਂ ਦੀ ਲਾਪਰਵਾਹੀ ਇਹ ਹਾਦਸੇ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਦੱਸਿਆ ਕਿ, ਦੀਪ ਸਿੱਧੂ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਟਰੱਕ ਚਾਲਕ (ਆਰ.ਜੇ.-32-ਜੀ.ਬੀ.-8377) ਦੇ ਖਿਲਾਫ ਧਾਰਾ 279, 337, 354-ਏ ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੀਪ ਸਿੱਧੂ ਦੀ ਲਾਸ਼ ਦਾ ਅੱਜ ਪੋਸਟਮਾਰਟਮ ਸੋਨੀਪਤ ਦੇ ਇੱਕ ਹਸਪਤਾਲ ਵਿੱਚ ਹੋਇਆ, ਜਿਸ ਤੋਂ ਬਾਅਦ ਦੀ ਮ੍ਰਿਤਕ ਦੇਹ ਦੀਪ ਸਿੱਧੂ ਦੇ ਪਿੰਡ ਉਦੇਕਰਨ (ਮੁਕਤਸਰ ਸਾਹਿਬ) ਵਿਖੇ ਲਿਜਾਈ ਜਾਵੇਗੀ।