ਬੀਤੇ ਕੱਲ੍ਹ ਜਿੱਥੇ ਦਿੱਲੀ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਫਿਲਮੀ ਅਦਾਕਾਰ ਦੀਪ ਸਿੱਧੂ ਦਾ ਦਿਹਾਂਤ ਹੋਇਆ ਹੈ ਉਥੇ ਹੀ ਵੱਖ ਵੱਖ ਸ਼ਖਸ਼ੀਅਤਾ ਵੱਲੋਂ ਉਨ੍ਹਾਂ ਦੇ ਦਿਹਾਂਤ ਉਪਰ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲੇ ਦੇ ਨਾਲ ਵਾਹ ਵਾਸਤਾ ਰੱਖਣ ਵਾਲੇ 37 ਸਾਲਾ ਦੀਪ ਸਿੱਧੂ ਵੱਲੋਂ ਜਿਥੇ ਅਦਾਕਾਰੀ ਦੇ ਖੇਤਰ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਗਈ ਸੀ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਸ ਵੱਲੋਂ ਕਿਸਾਨਾਂ ਨੂੰ ਭਰਪੂਰ ਸਮਰਥਨ ਦਿਤਾ ਗਿਆ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਜਿੱਥੇ ਕਿਸਾਨਾਂ ਵੱਲੋਂ ਇੱਕ ਸਾਲ ਤੋਂ ਵਧੇਰੇ ਸਮਾਂ ਗੁਜਾਰਿਆ ਗਿਆ। ਉੱਥੇ ਹੀ ਦੀਪ ਸਿੱਧੂ ਵੱਲੋਂ ਪੂਰਾ ਸਮਾਂ ਇਸ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ ਜਾਂਦਾ ਰਿਹਾ।
ਪਿਛਲੇ ਸਾਲ ਇਸੇ ਕਿਸਾਨੀ ਸੰਘਰਸ਼ ਦੇ ਚਲਦੇ ਹੋਏ ਜਿੱਥੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਸੀ ਇਥੇ ਹੀ ਦਿੱਲੀ ਵਿਚ ਲਾਲ ਕਿਲੇ ਤੇ ਹੋਈ ਹਿੰਸਾ ਵਿਚ ਦੀਪ ਸਿੱਧੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਵੀ ਦੀਪ ਸਿੱਧੂ ਦੀ ਮੌਤ ਤੇ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਦੀਪ ਸਿੱਧੂ ਦੀ ਮੌਤ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਉਥੇ ਹੀ ਹੁਣ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਓ ਵੱਲੋਂ ਵੀ ਅਦਾਕਾਰ ਦੀਪ ਸਿੱਧੂ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ।
ਉਨ੍ਹਾਂ ਆਖਿਆ ਹੈ ਕਿ ਜਿੱਥੇ ਇਹ ਇੱਕ ਅਦਾਕਾਰ ਸੀ, ਉਥੇ ਹੀ ਕਿਸਾਨੀ ਸੰਘਰਸ਼ ਦੇ ਵਿੱਚ ਅੱਗੇ ਆ ਕੇ ਲੋਕਾਂ ਦੀ ਮਦਦ ਕਰਨ ਵਾਲਾ ਸੀ। ਦੀਪ ਸਿੱਧੂ ਬਾਰੇ ਗੱਲ ਕਰਦੇ ਹੋਏ ਭਾਈ ਰਣਜੀਤ ਸਿੰਘ ਨੂੰ ਆਖਿਆ ਗਿਆ ਹੈ ਬੇਸ਼ਕ ਉਸ ਦੀ ਵਿਚਾਰਧਾਰਾ ਵੱਖਰੀ ਸੀ ਪਰ ਉਸ ਦੀ ਇਕ ਖਾਸੀਅਤ ਸੀ ਕਿ ਉਹ ਆਖਰੀ ਦਮ ਤੱਕ ਆਪਣੀ ਗੱਲ ਉਪਰ ਬਿਨਾ ਕਿਸੇ ਡਰ ਦੇ ਖੜਾ ਰਿਹਾ।
ਉਥੇ ਹੀ ਉਨ੍ਹਾਂ ਨੇ ਕਿਹਾ ਹੈ ਕਿ ਇਸ ਨੌਜਵਾਨ ਦੀ ਮੌਤ ਭਾਵੇਂ ਕ-ਤ-ਲ ਹੈ ਜਾਂ ਸਾਜਿਸ਼, ਪਰ ਸਰਕਾਰਾਂ ਦਾ ਮਾੜਾ ਸਿਸਟਮ ਇਸ ਸਭ ਲਈ ਜ਼ਿੰਮੇਵਾਰ ਹੈ। ਕਿਉਂਕਿ ਸੜਕਾ ਉਪਰ ਖੜ੍ਹ ਕੀਤੇ ਗਏ ਇਸ ਤਰ੍ਹਾਂ ਵਾਹਨਾਂ ਦੇ ਨਾਲ ਹੋਰ ਵਾਹਨਾਂ ਦੇ ਟਕਰਾਉਣ ਨਾਲ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਬਹੁਤ ਸਾਰੀਆਂ ਮਾਵਾਂ ਦੇ ਪੁੱਤਰ ਉਨ੍ਹਾਂ ਕੋਲੋਂ ਇਨ੍ਹਾਂ ਸੜਕ ਹਾਦਸਿਆਂ ਦੇ ਕਾਰਨ ਹਮੇਸ਼ਾ ਲਈ ਵਿੱਛੜ ਜਾਂਦੇ ਹਨ।