ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਯਾਦ ‘ਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ, ਪੰਜਾਬੀ ਸਿੱਖ ਸੰਗਤ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅੱਜ ਆਰੰਭ ਹੈ। ਪਾਕਿਸਤਾਨ ਦੀਆਂ ਸਮੂਹ ਸੰਗਤਾਂ ਸ਼ਹੀਦ ਭਾਈ ਦੀਪ ਸਿੱਧੂ ਦੇ ਪਰਿਵਾਰ ਦੇ ਨਾਲ ਇਸ ਦੁਖ ਦੀ ਘੜੀ ਵਿੱਚ ਖੜੀਆਂ ਹਨ।
ਦੀਪ ਸਿੱਧੂ ਦਾ 15 ਫਰਵਰੀ ਨੂੰ ਸੜਕ ਹਾਦਸੇ ’ਚ ਦਿਹਾਂਤ ਹੋ ਗਿਆ ਸੀ। ਦੀਪ ਸਿੱਧੂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਸਦਮੇ ’ਚ ਹੈ। ਸਭ ਨੂੰ ਦੀਪ ਸਿੱਧੂ ਦੀ ਬੇਵਕਤੀ ਮੌਤ ਦਾ ਯਕੀਨ ਹੀ ਨਹੀਂ ਹੋ ਰਿਹਾ ਪਰ ਇਸ ਦੇ ਨਾਲ ਹੀ ਸਭ ਦੀਆਂ ਅੱਖਾਂ ਨਮ ਸਨ ਤੇ ਜੋ ਇਸ ਕੌਮ ਦੇ ਯੋਧੇ ਨੂੰ ਆਖਰੀ ਸਲਾਮ ਦੇਣ ਲਈ ਇਕੱਠੇ ਹੋਏ ਸਨ। ਬੀਤੇ ਦਿਨੀ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਥਰੀਕੇ ਪਿੰਡ ’ਚ ਕੀਤਾ ਗਿਆ।
ਬੇਸ਼ੱਕ ਦੀਪ ਸਿੱਧੂ ਸਰੀਰਕ ਤੌਰ ‘ਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ ਪਰ ਉਹ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਲੜਾਈ ਲਈ ਲੜਣ ਦੀ ਇੱਕ ਪ੍ਰੇਰਨਾ ਦੇ ਕੇ ਗਿਆ ਹੈ। ਉਹ ਇਸ ਪ੍ਰੇਰਨਾ ਦੇ ਰੂਪ ‘ਚ ਹਮੇਸ਼ਾ ਜਿਉਂਦਾ ਰਹੇਗਾ।