ਪੰਜਾਬ ਵਿਚ ਅੱਜ ਚੋਣ ਪ੍ਰਚਾਰ (Election campaign) ਦਾ ਆਖਰੀ ਦਿਨ ਸੀ। ਸ਼ਾਮ 6 ਵਜੇ ਤੋਂ ਚੋਣਾਂ ਦਾ ਰੌਲਾ ਮੁੱਕ ਗਿਆ ਹੈ। ਇਸ ਤੋਂ ਬਾਅਦ ਬਾਹਰ ਤੋਂ ਚੋਣ ਪ੍ਰਚਾਰ (Election campaign) ਲਈ ਆਏ ਲੋਕਾਂ ਨੂੰ ਪੰਜਾਬ ਛੱਡਣਾ ਪਵੇਗਾ। ਸਿਰਫ ਉਹੀ ਲੋਕ ਪੰਜਾਬ ਵਿਚ ਰਹਿ ਸਕਣਗੇ, ਜੋ ਇਥੋਂ ਦੇ ਵੋਟਰ (Voter) ਹਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ 18 ਫਰਵਰੀ ਸ਼ਾਮ 6 ਵਜੇ ਤੋਂ 20 ਫਰਵਰੀ ਸ਼ਾਮ 6 ਵਜੇ ਤੱਕ ਸ਼ਰਾਬ ਦੀ ਵਿੱਕਰੀ ਉੱਤੇ ਵੀ ਰੋਕ ਲਾਈ ਗਈ ਹੈ।
ਇਸ ਦੌਰਾਨ ਚੋਣ ਕਮਿਸ਼ਨ (Election Commission) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਰੁਕਣ ਲਈ ਕੋਈ ਬਹਾਨੇਬਾਜ਼ੀ ਨਹੀਂ ਚੱਲੇਗੀ। ਇਸ ਦੌਰਾਨ ਚੋਣ ਕਮਿਸ਼ਨ (Election Commission) ਦੀ ਟੀਮ ਪੰਜਾਬ ਦੇ ਹੋਟਲ, ਗੈਸਟ ਹਾਊਸ (Hotels, guest houses of Punjab) ਸਮੇਤ ਸਾਰੀਆਂ ਥਾਵਾਂ ਨੂੰ ਖੰਗਾਲੇਗੀ। ਜੇਕਰ ਕੋਈ ਬਾਹਰ ਦਾ ਵਿਅਕਤੀ ਮਿਲਿਆ ਤਾਂ ਉਨ੍ਹਾਂ ਨੂੰ ਤੁਰੰਤ ਕੱਢਿਆ ਜਾਵੇਗਾ। ਪੰਜਾਬ ਵਿਚ 20 ਫਰਵਰੀ (20 February) ਨੂੰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
ਉਥੇ ਹੀ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਤੋਂ ਇਲਾਵਾ ਸ਼ਾਮ 6 ਵਜੇ ਤੋਂ ਪੰਜਾਬ ਦੇ ਸ਼ਰਾਬ ਠੇਕੇ 20 ਫਰਵਰੀ ਨੂੰ ਸ਼ਾਮ 6 ਵਜੇ ਜਾਂ ਵੋਟਿੰਗ ਖਤਮ ਕਰਨ ਤੱਕ ਬੰਦ ਕਰ ਦਿੱਤੇ ਜਾਣਗੇ। ਇਸ ਦੌਰਾਨ ਕਿਸੇ ਵੀ ਹੋਟਲ, ਕਲੱਬ ਜਾਂ ਹੋਰ ਥਾਵਾਂ ‘ਤੇ ਸ਼ਰਾਬ ਪਰੋਸਣ ‘ਤੇ ਵੀ ਪਾਬੰਦੀ ਚੰਡੀਗੜ੍ਹ ਵਿਚ ਵੀ ਸ਼ਰਾਬ ਵਿਕਰੀ ‘ਤੇ ਪਾਬੰਦੀ ਰਹੇਗੀ। ਪੰਜਾਬ ਵਿਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਡਰਾਈ ਡੇਅ ਰਹੇਗਾ। ਪੰਜਾਬ ਵਿਚ ਚੋਣ ਪ੍ਰਚਾਰ ਖਤਮ ਹੁੰਦੇ ਹੀ ਸ਼ਰਾਬ ਅਤੇ ਕੈਸ਼ ਵੰਡਣ ਲਈ ਅਲਰਟ ਜਾਰੀ ਕਰ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਚੋਣ ਕਮਿਸ਼ਨ ਦੇ ਰਿਟਰਨਿੰਗ ਅਫਸਰ, ਫਲਾਈਂਗ ਸਕਵਾਇਡ ਅਤੇ ਪੁਲਿਸ ਦੀਆਂ ਟੀਮਾਂ ਵੱਖ-ਵੱਖ ਵਿਧਾਨ ਸਭਾ ਸੀਟਾਂ ‘ਤੇ ਚੈਕਿੰਗ ਸ਼ੁਰੂ ਕਰ ਦੇਣਗੀਆਂ। ਜਿਨ੍ਹਾਂ ਥਾਵਾਂ ‘ਤੇ ਗਰੀਬ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ, ਉਥੇ ਆਉਣ-ਜਾਣ ਵਾਲਿਆਂ ਦੀ ਗਤੀਵਿਧੀ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸ਼ਰਾਬ ਨਾ ਵੰਡੀ ਜਾ ਸਕੇ, ਇਸ ਲਈ ਬਾਰਡਰ ‘ਤੇ ਵੀ ਸਖ਼ਤੀ ਵਧਾ ਦਿੱਤੀ ਗਈ ਹੈ।