Home » CM ਚੰਨੀ ਵਲੋਂ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ, ਕੀਤੇ ਇਹ ਵੱਡੇ ਵਾਅਦੇ…
Home Page News India India News

CM ਚੰਨੀ ਵਲੋਂ ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ, ਕੀਤੇ ਇਹ ਵੱਡੇ ਵਾਅਦੇ…

Spread the news

ਅੱਜ ਵਿਧਾਨ ਵਿਧਾਨ ਸਭਾ ਚੋਣਾਂ 2022 (Assembly Election 2022) ਦਾ ਆਖ਼ਰੀ ਦਿਨ ਹੈ। 20 ਫਰਵਰੀ ਨੂੰ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕਾਂਗਰਸ ਨੇ 13 ਏਜੰਡਿਆਂ ਵਾਲਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਇਹ ਮਨੋਰਥ ਪੱਤਰ ਰਾਹੁਲ ਗਾਂਧੀ ਦੇ ਵਿਜ਼ਨ ਉੱਤੇ ਆਧਾਰਿਤ ਹੈ।

ਕਾਂਗਰਸ ਦੇ ਮੈਨੀਫੈਸਟੋ ਦੇ 13 ਨੁਕਤੇ

ਸਿੱਖਿਆ: ਲੋੜਵੰਦ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਿੱਖਿਆ ਮੁਫ਼ਤ ਹੋਵੇਗੀ। SC ਸਕਾਲਰਸ਼ਿਪ ਜਾਰੀ ਰਹੇਗੀ। ਇਸ ਵਜ਼ੀਫੇ ਦਾ ਬੀਸੀ ਅਤੇ ਜਨਰਲ ਵਰਗ ਦੇ ਗਰੀਬ ਅਤੇ ਮੱਧ ਵਰਗ ਦੇ ਵਿਦਿਆਰਥੀਆਂ ਨੂੰ ਵੀ ਫਾਇਦਾ ਹੋਵੇਗਾ।

ਸਿਹਤ: ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਉਪਲਬਧ ਹੋਵੇਗਾ। ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਵੀ ਵਧਾਇਆ ਜਾਵੇਗਾ।

ਰੁਜ਼ਗਾਰ: ਸਰਕਾਰ ਬਣਦੇ ਸਾਰ ਇੱਕ ਲੱਖ ਸਰਕਾਰੀ ਨੌਕਰੀਆਂ ਉੱਤੇ ਦਸਤਖਤ ਕੀਤੇ ਜਾਣਗੇ। 5 ਸਾਲਾਂ ‘ਚ 5 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।

ਔਰਤਾਂ: ਔਰਤਾਂ ਨੂੰ ਹਰ ਮਹੀਨੇ 1100 ਰੁਪਏ ਅਤੇ 8 ਗੈਸ ਸਿਲੰਡਰ ਦਿੱਤੇ ਜਾਣਗੇ।

ਵਿਦਿਆਰਥਣਾਂ: 5ਵੀਂ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ 5 ਹਜ਼ਾਰ, 10ਵੀਂ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ 10 ਹਜ਼ਾਰ ਅਤੇ 12ਵੀਂ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ 20 ਹਜ਼ਾਰ ਅਤੇ ਕੰਪਿਊਟਰ ਦਿੱਤਾ ਜਾਵੇਗਾ।

ਕਾਰੋਬਾਰ: ਇੰਸਪੈਕਟਰ ਰਾਜ ਨੂੰ ਖਤਮ ਕਰਨ ਲਈ ਮੌਤ-ਜਨਮ ਸਰਟੀਫਿਕੇਟ ਸਮੇਤ 170 ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ।

ਨਿਵੇਸ਼: ਸਟਾਰਟਅੱਪਸ ਲਈ 1000 ਕਰੋੜ ਦਾ ਨਿਵੇਸ਼ ਫੰਡ ਰੱਖਿਆ ਜਾਵੇਗਾ। ਫੂਡ ਪ੍ਰੋਸੈਸਿੰਗ ਪਾਰਕ ਸਥਾਪਿਤ ਕੀਤਾ ਜਾਵੇਗਾ।

ਮਨਰੇਗਾ: ਮਨਰੇਗਾ ਦੀ ਮਜ਼ਦੂਰੀ ਵਧਾ ਕੇ 350 ਕੀਤੀ ਜਾਵੇਗੀ। ਇਸ ਤੋਂ ਇਲਾਵਾ 100 ਦੀ ਬਜਾਏ ਸਾਲ ਵਿੱਚ 150 ਦਿਨ ਕੰਮ ਮਿਲਣਗੇ।

ਪੈਨਸ਼ਨ: ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 3100 ਕੀਤੀ ਜਾਵੇਗੀ।

ਘਰ: ਹਰ ਕੱਚਾ ਘਰ 6 ਮਹੀਨਿਆਂ ਵਿੱਚ ਪੱਕਾ ਹੋ ਜਾਵੇਗਾ।

ਖੇਤੀਬਾੜੀ: ਦਾਲਾਂ, ਤੇਲ ਬੀਜ ਅਤੇ ਮੱਕੀ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਕੀਤੀ ਜਾਵੇਗੀ।

ਸਵੈ-ਰੁਜ਼ਗਾਰ: ਘਰੇਲੂ ਉਦਯੋਗ ਲਈ, 2 ਤੋਂ 12 ਲੱਖ ਰੁਪਏ ਤੱਕ ਵਿਆਜ ਮੁਕਤ ਕਰਜ਼ਾ ਉਪਲਬਧ ਹੋਵੇਗਾ।

ਸ਼ਰਾਬ ਤੇ ਰੇਤ: ਸ਼ਰਾਬ, ਰੇਤ ਦਾ ਨਿਗਮ ਬਣਾਇਆ ਜਾਵੇਗਾ।