Home » Ahmedabad Serial Blast ਮਾਮਲੇ ‘ਚ 38 ਦੋਸ਼ੀਆਂ ਨੂੰ ਫਾਂਸੀ, 70 ਮਿੰਟ ‘ਚ ਹੋਏ ਸਨ 21 ਧਮਾਕੇ….
Home Page News India India News

Ahmedabad Serial Blast ਮਾਮਲੇ ‘ਚ 38 ਦੋਸ਼ੀਆਂ ਨੂੰ ਫਾਂਸੀ, 70 ਮਿੰਟ ‘ਚ ਹੋਏ ਸਨ 21 ਧਮਾਕੇ….

Spread the news

ਗੁਜਰਾਤ ਦੇ ਅਹਿਮਦਾਬਾਦ ‘ਚ 26 ਜੁਲਾਈ 2008 ਨੂੰ ਹੋਏ ਸੀਰੀਅਲ ਬਲਾਸਟ ਮਾਮਲੇ ਦੇ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ। 38 ਦੋਸ਼ੀਆਂ ਨੂੰ ਫਾਂਸੀ ਅਤੇ 11 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 

8 ਫਰਵਰੀ ਨੂੰ ਸਿਵਲ ਕੋਰਟ ਨੇ 78 ‘ਚੋਂ 49 ਆਰੋਪੀਆਂ ਨੂੰ ਯੂ.ਏ.ਪੀ.ਏ. (ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ) ਦੇ ਅਧੀਨ ਦੋਸ਼ੀ ਕਰਾਰ ਦਿੱਤਾ ਸੀ। ਕੋਰਟ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇਕ ਲੱਖ, ਗੰਭੀਰ ਜ਼ਖਮੀਆਂ ਨੂੰ 50 ਹਜ਼ਾਰ ਅਤੇ ਮਾਮੂਲੀ ਜ਼ਖਮੀਆਂ ਨੂੰ 25 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।


ਦੱਸਣਯੋਗ ਹੈ ਕਿ ਅਹਿਮਦਾਬਾਦ ‘ਚ 26 ਜੁਲਾਈ 2008 ਨੂੰ 70 ਮਿੰਟਾਂ ਦੌਰਾਨ 21 ਬੰਬ ਧਮਾਕਿਆਂ ਹੋਏ ਸਨ। ਸ਼ਹਿਰ ਭਰ ‘ਚ ਹੋਏ ਇਨ੍ਹਾਂ ਧਮਾਕਿਆਂ ‘ਚ 56 ਲੋਕਾਂ ਦੀ ਜਾਨ ਗਈ, ਜਦੋਂ ਕਿ 200 ਲੋਕ ਜ਼ਖਮੀ ਹੋਏ ਸਨ। ਧਮਾਕਿਆਂ ਦੀ ਜਾਂਚ ਕਈ ਸਾਲ ਚੱਲੀ ਅੇਤ ਕੀਰਬ 80 ਆਰੋਪੀਆਂ ‘ਤੇ ਮੁਕੱਦਮਾ ਚਲਿਆ। ਪੁਲਸ ਨੇ ਅਹਿਮਦਾਬਾਦ ‘ਚ 20 ਐੱਫ.ਆਈ.ਆਰ. ਦਰਜ ਕੀਤੀਆਂ ਸਨ, ਜਦੋਂ ਕਿ ਸੂਰਤ ‘ਚ 15 ਹੋਰ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ, ਜਿੱਥੇ ਵੱਖ-ਵੱਖ ਥਾਂਵਾਂ ਤੋਂ ਵੀ ਜ਼ਿੰਦਾ ਬੰਬ ਬਰਾਮਦ ਕੀਤੇ ਗਏ ਸਨ।