Home » IND v WI 2nd T20I : ਭਾਰਤ ਨੇ ਵੈਸਟਇੰਡੀਜ਼ ਨੂੰ 8 ਦੌੜਾਂ ਨਾਲ ਹਰਾਇਆ…
Home Page News India India Sports World Sports

IND v WI 2nd T20I : ਭਾਰਤ ਨੇ ਵੈਸਟਇੰਡੀਜ਼ ਨੂੰ 8 ਦੌੜਾਂ ਨਾਲ ਹਰਾਇਆ…

Spread the news

ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਦੇ ਅਰਧ ਸੈਂਕੜਿਆਂ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਦੀ ਡੈਥ ਓਵਰਾਂ ਦੀ ਸਖਤ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾਈ। ਕੋਹਲੀ ਨੇ 41 ਗੇਂਦਾਂ ‘ਤੇ 52 ਦੌੜਾਂ ਜਦਕਿ ਪੰਤ ਨੇ 28 ਗੇਂਦਾਂ ‘ਤੇ ਅਜੇਤੂ 52 ਦੌੜਾਂ ਬਣਾਈਆਂ। ਪੰਤ ਨੇ ਵੈਂਕਟੇਸ਼ ਅਈਅਰ (18 ਗੇਂਦਾਂ ‘ਤੇ 33 ਦੌੜਾਂ, ਚਾਰ ਚੌਕੇ, ਇਕ ਛੱਕਾ) ਦੇ ਨਾਲ ਪੰਜਵੇਂ ਵਿਕਟ ਦੇ ਲਈ 35 ਗੇਂਦਾਂ ‘ਤੇ 76 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਪੰਜ ਵਿਕਟਾਂ ‘ਤੇ 186 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਨਿਕੋਲਸ ਪੂਰਨ (41 ਗੇਂਦਾਂ ‘ਤੇ 62, ਪੰਜ ਚੌਕੇ, ਤਿੰਨ ਛੱਕੇ) ਅਤੇ ਰੋਵਮੈਨ ਪਾਵੇਲ (36 ਗੇਂਦਾਂ ‘ਤੇ ਅਜੇਤੂ 68, ਚਾਰ ਚੌਕੇ, ਪੰਜ ਛੱਕੇ) ਦੇ ਵਿਚ 100 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਤਿੰਨ ਵਿਕਟਾਂ ‘ਤੇ 178 ਦੌੜਾਂ ਹੀ ਬਣਾ ਸਕੀ।

ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ ਵਿਚ 3-0 ਨਾਲ ਹਰਾਇਆ ਸੀ। ਦੋਵਾਂ ਟੀਮਾਂ ਦੇ ਵਿਚਾਲੇ ਤੀਜਾ ਅਤੇ ਆਖਰੀ ਟੀ-20 ਮੈਚ ਐਤਵਾਰ ਨੂੰ ਈਡਨ ਗਾਰਡਨਸ ‘ਤੇ ਹੀ ਖੇਡਿਆ ਜਾਵੇਗਾ। ਭਾਰਤ ਦੇ ਦੋਵੇਂ ਲੈੱਗ ਸਪਿਨਰਾਂ ਨੇ ਯੁਜਵੇਂਦਰ ਚਾਹਲ (31 ਦੌੜਾਂ ‘ਤੇ ਇਕ) ਅਤੇ ਰਵੀ ਬਿਸ਼ਨੋਈ (30 ਦੌੜਾਂ ‘ਤੇ ਇਕ) ਨੇ ਸਲਾਮੀ ਬੱਲੇਬਾਜ਼ਾਂ ਕਾਈਲ (9) ਅਤੇ ਬ੍ਰੇਂਡਨ ਕਿੰਗ (22) ਨੂੰ ਪਵੇਲੀਅਨ ਭੇਜਿਆ ਪਰ ਪੂਰਨ ਨੇ ਵਧੀਆ ਲੈਅ ਬਰਕਰਾਰ ਰੱਖੀ। ਉਨ੍ਹਾਂ ਨੇ ਹਰਸ਼ਲ ਪਟੇਲ ਅਤੇ ਚਾਹਲ ‘ਤੇ ਜਦਕਿ ਪਾਵੇਲ ਨੇ ਦੀਪਕ ਚਾਹਰ ਅਤੇ ਬਿਸ਼ਨੋਈ ‘ਤੇ ਛੱਕੇ ਲਗਾ ਕੇ ਸਕੋਰ ਬੋਰਡ ਨੂੰ ਚੱਲਦਾ ਰੱਖਿਆ। ਵੈਸਟਇੰਡੀਜ਼ ਨੂੰ ਆਖਰੀ ਪੰਜ ਓਵਰਾਂ ਵਿਚ 63 ਦੌੜਾਂ ਚਾਹੀਦੀਆਂ ਸਨ। ਪਾਵੇਲ ਅਤੇ ਪੂਰਨ ਨੇ ਪਾਰੀ ਦੇ 17ਵੇਂ ਓਵਰ ਵਿਚ ਚਾਹਰ ‘ਤੇ ਛੱਕੇ ਲਗਾਏ। ਪੂਰਨ ਨੇ ਇਸ ਛੱਕੇ ਨਾਲ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ।