ਆਈਪੀਐੱਲ 2022 ਦੀ ਸ਼ੁਰੂਆਤ 27 ਮਾਰਚ ਤੋਂ ਹੋ ਸਕਦੀ ਹੈ ਤੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 28 ਮਈ ਨੂੰ ਖੇਡਿਆ ਜਾਵੇਗਾ। ਰਿਪੋਰਟਾਂ ਮੁਤਾਬਕ IPL ਦੇ ਸਾਰੇ ਮੁਕਾਬਲੇ ਅਹਿਮਦਾਬਾਦ, ਮੁੰਬਈ ਤੇ ਪੁਣੇ ਵਿਚ ਖੇਡੇ ਜਾ ਸਕਦੇ ਹਨ। ਲੀਗ ਸਟੈਜ ਦੇ ਸਾਰੇ 70 ਮੁਕਾਬਲੇ ਮਹਾਰਾਸ਼ਟਰ ਤੇ ਪਲੇਆਫ ਦੇ ਮੈਚ ਅਹਿਮਦਾਬਾਦ ਵਿਚ ਖੇਡੇ ਜਾਣਗੇ। ਮੁੰਬਈ ਵਿਚ ਖੇਡੇ ਜਾਣ ਵਾਲੇ ਸਾਰੇ ਮੁਕਾਬਲੇ ਵਾਨਖੇੜੇ, ਬ੍ਰੇਬੋਰਨ, ਡਾ. ਡੀਵਾਈ ਪਾਟਿਲ ਤੇ ਰਿਲਾਇੰਸ ਜੀਓ ਸਟੇਡੀਅਮ ਵਿਚ ਖੇਡੇ ਜਾਣ ਦੀ ਸੰਭਾਵਨਾ ਹੈ। ਬੀਸੀਸੀਆਈ ਫਰਵਰੀ ਦੇ ਆਖਰੀ ਹਫਤੇ ਟੂਰਨਾਮੈਂਟ ਦਾ ਸ਼ੈਡਿਊਲ ਜਾਰੀ ਕਰ ਸਕਦਾ ਹੈ।
IPL ਵਿਚ ਦੋ ਨਵੀਆਂ ਟੀਮਾਂ ਖੇਡਣ ਵਾਲੀਆਂ ਹਨ ਲਖਨਊ ਤੇ ਅਹਿਮਦਾਬਾਦ। ਲਖਨਊ ਟੀਮ ਦੇ ਮਾਲਕ ਆਰਪੀਐੱਸਜੀ ਗਰੁੱਪ ਦੇ ਸੰਜੀਵ ਗੋਇਨਕਾ ਤੇ ਟੀਮ ਦੇ ਮੈਂਟਰ ਗੌਤਮ ਗੰਭੀਰ ਨੇ ਸ਼ੁੱਕਰਵਾਰ ਦੇਰ ਸ਼ਾਮ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਟੀਮ ਨੇ ਕੇਐਲ ਰਾਹੁਲ ਨੂੰ ਕਪਤਾਨ ਨਿਯੁਕਤ ਕੀਤਾ ਹੈ। ਗੰਭੀਰ ਅਤੇ ਸੰਜੀਵ ਗੋਇਨਕਾ ਨੇ ਇਸ ਦੌਰਾਨ ਯੋਗੀ ਆਦਿਤਿਆਨਾਥ ਨੂੰ ਇੱਕ ਬੱਲਾ ਵੀ ਤੋਹਫ਼ੇ ਵਿੱਚ ਦਿੱਤਾ।
ਹੈਦਰਾਬਾਦ ਟੀਮ ਇੱਕ ਵਾਰ ਫਿਰ ਗਲਤ ਕਾਰਨਾਂ ਕਰਕੇ ਸੁਰਖੀਆਂ ਵਿਚ ਆ ਗਈ ਹੈ। ਜਦੋਂ ਨੀਲਾਮੀ ਵਿਚ ਮਹਿੰਗੇ ਰੇਟਾਂ ‘ਤੇ ਕੁਝ ਖਿਡਾਰੀਆਂ ਨੂੰ ਖਰੀਦਣ ਤੋਂ ਨਾਰਾਜ਼ ਸਹਾਇਕ ਕੋਚ ਤੇ ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਸਾਈਮਨ ਕੈਟਿਚ ਨੇ ਅਸਤੀਫਾ ਦੇ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ ਸਾਈਮਨ ਹੇਲਮੋਟ ਟੀਮ ਦੇ ਸਹਾਇਕ ਕੋਚ ਹੋਣਗੇ। ਸਾਈਮਨ ਆਸਟ੍ਰੇਲੀਆ ਦੇ ਹਨ ਤੇ ਇਸ ਤੋਂ ਪਹਿਲਾਂ ਬੀਬੀਐੱਲ ਵਿਚ ਮੈਲਬੋਰਨ ਰੇਨੇਗੇਟਸ ਦੇ ਕੋਚ ਵੀ ਰਹਿ ਚੁੱਕੇ ਹਨ।