ਅੱਜ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰਿਆਂ ਦੀਆਂ ਨਜ਼ਰਾਂ ਡੇਰਾ ਸੱਚਾ ਸੌਦਾ ਦੇ ਰੁਖ਼ ‘ਤੇ ਟਿਕੀਆਂ ਹੋਈਆਂ ਹਨ। ਰਾਜ ਵਿੱਚ ਡੇਰਾ ਸਮਰਥਕ 40 ਲੱਖ ਵੋਟਰਸ ਹਨ ਜੋ ਰਾਜ ਦੀਆਂ ਕੁਲ 117 ਸੀਟਾਂ ਵਿੱਚੋਂ 70 ਸੀਟਾਂ ‘ਤੇ ਸਿੱਧੇ ਅਸਰ ਪਾਉਂਦੀਆਂ ਹਨ।
ਰਿਪੋਰਟਾਂ ਮੁਤਾਬਕ ਡੇਰੇ ਦਾ ਵੋਟ ਬੀਜੇਪੀ ਨੂੰ ਜਾ ਸਕਦਾ ਹੈ। ਇਸ ‘ਤੇ ਸਾਰੀਆਂ ਚਰਚਾਵਾਂ ਪੂਰੀਆਂ ਹੋ ਚੁੱਕੀਆਂ ਹਨ। ਡੇਰਾ ਮੁਖੀ ਵੱਲੋਂ ਪੈਰੋਕਾਰਾਂ ਨੂੰ ਬੀਜੇਪੀ ਨੂੰ ਵੋਟ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਲਈ ਡੇਰਾ ਸਮਰਥਕਾਂ ਨੂੰ ਕੋਡਵਰਡ ਜਾਰੀ ਹੋ ਸਕਦਾ ਹੈ।
ਰਿਪੋਰਟਾਂ ਮੁਤਾਬਕ ਬੀਜੇਪੀ ਦੇ ਸਮਰਥਨ ਦੀ ਗੱਲ ਨੂੰ ਪਬਲਿਕ ਡੋਮੇਨ ਵਿੱਚ ਨਹੀਂ ਲਿਆਇਆ ਜਾ ਰਿਹਾ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਸਮਾਣਾ ਸੀਟ ਤੋਂ ਆਜ਼ਾਦ ਉਮੀਦਵਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਚੋਣਾਂ ਤੋਂ ਪਹਿਲਾਂ ਪੈਰੋਲ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਹੈ ਤੇ ਦੋਸ਼ ਲਾਇਆ ਹੈ ਕਿ ਵੋਟਾਂ ਹਾਸਲ ਕਰਨ ਲਈ ਉਸ ਨੂੰ ਫਰਲੋ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਡੇਰੇ ਦੀ ਇਹੀ ਕੋਸ਼ਿਸ਼ ਹੈ ਕਿ ਫਾਲੋਅਰਸ ਨੂੰ ਗੁਪਚੁੱਪ ਤਰੀਕੇ ਨਾਲ ਬੀਜੇਪੀ ਨੂੰ ਵੋਟ ਕਰਨ ਦਾ ਮੈਸੇਜ ਪਹੁੰਚ ਜਾਏ।