ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਦੇ ਵਲੋਂ ਯੂਕਰੇਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਤੋਂ ਬਾਅਦ ਆਪਣੀਆਂ ਫੌਜਾਂ ਨੂੰ ਉਥੇ ਭੇਜਣ ਦੇ ਹੁਕਮ ਤੋਂ ਬਾਅਦ ਯੂਨਾਇਟਡ ਨੇਸ਼ਨ ਸੁਰੱਖਿਆ ਕੌਂਸਲ ਨੇ ਯੁਕਰੇਨ ਦੀ ਗੰਭੀਰ ਸਥਿਤੀ ਉਪਰ ਚਰਚਾ ਕਰਨ ਦੇ ਲਈ ਐਂਮਰਜੈਂਸੀ ਮੀਟਿੰਗ ਬੁਲਾਈ ਹੈ।
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੋਮਵਾਰ ਰਾਤ ਨੂੰ ਅਚਾਨਕ ਰਾਸ਼ਟਰ ਦੇ ਨਾਂ ਸੰਬੋਧਨ ‘ਚ ਵੱਡਾ ਐਲਾਨ ਕਰਦਿਆਂ ਪੂਰਬੀ ਯੂਕ੍ਰੇਨ ਨੂੰ ਵੱਖਰੇ ਦੇਸ਼ ਦੀ ਮਾਨਤਾ ਦੇ ਦਿੱਤੀ ਅਤੇ ਇਸ ਸਬੰਧੀ ਆਰਡਰ ‘ਤੇ ਦਸਤਖਤ ਵੀ ਕਰ ਦਿੱਤੇ। ਪੁਤਿਨ ਨੇ ਲੁਹਾਂਸਕ ਅਤੇ ਡੋਨੇਸਕ ਦੇ ਵਿਦਰੋਹੀਆਂ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਆਪਣੀਆਂ ਫੌਜਾਂ ਨੂੰ ਉਥੇ ਭੇਜਣ ਦੇ ਹੁਕਮ ਵੀ ਦਿੱਤੇ। ਪੁਤਿਨ ਦੇ ਇਸ ਐਲਾਨ ਦੇ ਨਾਲ ਹੀ ਲੁਹਾਂਸਕ ਅਤੇ ਡੋਨੇਸਕ ਦੇ ਲੋਕਾਂ ਨੇ ਖੂਬ ਜਸ਼ਨ ਮਨਾਏ ਜਾ ਰਹੇ ਹਨ।
ਵਰਨਣਯੋਗ ਹੈ ਕਿ ਲੁਹਾਂਸਕ ਅਤੇ ਡੋਨੇਸਕ ਪੂਰਬੀ ਯੂਕ੍ਰੇਨ ‘ਚ ਹੀ ਹਨ। ਪੁਤਿਨ ਨੇ ਕਿਹਾ ਕਿ ਡੋਨਬਾਸ ‘ਚ ਹਾਲਾਤ ਬਹੁਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਡੋਨਬਾਸ ਰੂਸ ਦੇ ਇਤਿਹਾਸ ਨਾਲ ਜੁੜਿਆ ਇਲਾਕਾ ਹੈ। ਸਾਨੂੰ ਇਤਿਹਾਸ ਨੂੰ ਜਾਨਣਾ ਚਾਹੀਦਾ ਹੈ। ਯੂਕ੍ਰੇਨ ਸਾਡਾ ਪੁਰਾਣਾ ਸਾਥੀ ਹੈ। ਅਸੀਂ ਯੂਕ੍ਰੇਨ ਨੂੰ ਸਾਮਵਾਦ ਦੀ ਸੱਚਾਈ ਵਿਖਾਉਣ ਲਈ ਤਿਆਰ ਹਾਂ। ਰੂਸ ਦੀ ਸੰਸਦ ਕੋਲ ਸਾਰੇ ਅਧਿਕਾਰ ਹਨ। ਉਨ੍ਹਾਂ ਕਿਹਾ ਕਿ 1991 ਤੋਂ 2013 ਤਕ ਰੂਸ ਨੇ ਯੂਕ੍ਰੇਨ ਦੀ ਮਦਦ ਕੀਤੀ। ਸੋਵੀਅਤ ਸੰਘ ਦੇ ਸਾਰੇ ਰਾਜਾਂ ਨੂੰ ਆਜ਼ਾਦ ਹੋਣ ਦਾ ਅਧਿਕਾਰ ਹੈ। ਯੂਕ੍ਰੇਨ ਨੇ ਉੱਥੋਂ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਹੁਣ ਤਕ ਸਥਿਰ ਸਰਕਾਰ ਤਕ ਨਹੀਂ ਬਣ ਸਕੀ। ਆਧੁਨਿਕ ਯੂਕ੍ਰੇਨ ਨੂੰ ਰੂਸ ਨੇ ਹੀ ਬਣਾਇਆ ਹੈ। ਪੁਤਿਨ ਨੇ ਕਿਹਾ ਕਿ ਯੂਕ੍ਰੇਨ ਦੇ ਕੋਲ ਪ੍ਰਮਾਣੂ ਬੰਬ ਹੈ। ਜੇਕਰ ਯੂਕ੍ਰੇਨ ਨੇ ਰੂਸ ‘ਤੇ ਹਮਲਾ ਕੀਤਾ ਤਾਂ ਉਸਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਹਮੇਸ਼ਾ ਹੀ ਰੂਸ ਨੂੰ ਮਜ਼ਬੂਤ ਨਹੀਂ ਵੇਖਣਾ ਚਾਹੁੰਦਾ, ਇਸ ਲਈ ਹੀ ਉਹ ਯੂਕ੍ਰੇਨ ਨੂੰ ਭੜਕਾ ਰਿਹਾ ਹੈ ਅਤੇ ਉਸਦੀ ਹਥਿਆਰਾਂ ਨਾਲ ਮਦਦ ਕਰ ਰਿਹਾ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ਵਲੋਂ ਦੇਸ਼ ਛੱਡਕੇ ਭੱਜ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਹ ਕਿਸੇ ਵੀ ਵੇਲੇ ਦੇਸ਼ ਛੱਡ ਸਕਦੇ ਹਨ।