ਭਾਰਤ ਨੇ ਹੁਣ ਤਕ ਇਸ ਮਾਮਲੇ ਨੂੰ ਲੈ ਕੇ ਆਪਣਾ ਕੋਈ ਪੱਖ ਨਹੀਂ ਲਿਆ ਹੈ। ਜਿੱਥੇ ਇਕ ਪਾਸੇ ਦੁਨੀਆ ਦੇ ਵੱਡੇ ਦੇਸ਼ ਯੂਕਰੇਨ ਦੇ ਸਮਰਥਨ ‘ਚ ਖੜੇ ਨਜ਼ਰ ਆ ਰਹੇ ਹਨ। ਰੂਸ ਦੀ ਕਾਰਵਾਈ ਦੀ ਨਿੰਦਾ ਕਰ ਰਹੇ ਹਨ
ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆਭਰ ਦੇ ਤਮਾਮ ਵੱਡੇ ਦੇਸ਼ਾਂ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਅਮਰੀਕਾ, ਫਰਾਂਸ, ਬ੍ਰਿਟੇਨ ਸਣੇ ਕਈ ਦੇਸ਼ਾਂ ਨੇ ਰੂਸ ਨੂੰ ਹਮਲਾ ਰੋਕਣ ਦੀ ਸਲਾਹ ਦਿੱਤੀ ਸੀ। ਇਸ ਦੌਰਾਨ ਹੁਣ ਭਾਰਤ ਵੱਲੋਂ ਵੀ ਰਿਐਕਸ਼ਨ ਸਾਹਮਣੇ ਆਇਆ ਹੈ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਨੇ ਕਿਹਾ ਹੈ ਕਿ ਭਾਰਤ ਦਾ ਇਸ ਮਾਮਲੇ ‘ਤੇ ਨਿਊਟ੍ਰਲ ਸਟੈਂਡ ਹੈ।
ਸ਼ਾਂਤੀਪੂਰਨ ਹੱਲ ਦੀ ਅਪੀਲ-ਭਾਰਤ
ਵਿਦੇਸ਼ ਰਾਜ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਯੂਕਰੇਨ ‘ਤੇ ਰੂਸ ਨੇ ਹਮਲਾ ਕਰ ਦਿੱਤਾ ਹੈ। ਇਸ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਕੀ ਰਿਐਕਸ਼ਨ ਹੈ? ਇਸ ‘ਤੇ ਜਵਾਬ ਦਿੰਦੇ ਹੋਏ ਰਾਜਕੁਮਾਰ ਰੰਜਨ ਸਿੰਘ ਨੇ ਕਿਹਾ ਕਿ ਭਾਰਤ ਦਾ ਸਟੈਂਡ ਇਸ ਮਾਮਲੇ ‘ਤੇ ਨਿਊਟ੍ਰਲ ਹੈ ਤੇ ਅਸੀਂ ਇਸ ਦੇ ਸ਼ਾਂਤੀਪੂਰਨ ਹੱਲ ਦੀ ਉਮੀਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤਕ ਇਸ ਮਾਮਲੇ ਨੂੰ ਲੈ ਕੇ ਆਪਣਾ ਕੋਈ ਪੱਖ ਨਹੀਂ ਲਿਆ ਹੈ। ਜਿੱਥੇ ਇਕ ਪਾਸੇ ਦੁਨੀਆ ਦੇ ਵੱਡੇ ਦੇਸ਼ ਯੂਕਰੇਨ ਦੇ ਸਮਰਥਨ ‘ਚ ਖੜੇ ਨਜ਼ਰ ਆ ਰਹੇ ਹਨ। ਰੂਸ ਦੀ ਕਾਰਵਾਈ ਦੀ ਨਿੰਦਾ ਕਰ ਰਹੇ ਹਨ ਦੂਜੇ ਪਾਸੇ ਭਾਰਤ ਫਿਲਹਾਲ ਨਿਊਟ੍ਰਲ ਰਹਿਣ ਦੀ ਨੀਤੀ ਅਪਣਾ ਰਿਹਾ ਹੈ। ਹਾਲਾਂਕਿ ਯੂਐਨਐਸਸੀ ‘ਚ ਭਾਰਤ ਵੱਲੋਂ ਇਸ ਮਾਮਲੇ ‘ਤੇ ਚਿੰਤਾ ਪ੍ਰਗਟਾਈ ਗਈ। ਭਾਰਤ ਨੇ ਕਿਹਾ ਕਿ ਗੱਲਬਾਤ ਤੋਂ ਹੀ ਇਸ ਮਾਮਲੇ ਦਾ ਹੱਲ ਨਿਕਲਣਾ ਚਾਹੀਦਾ ਹੈ।
ਦੁਨੀਆ ਲਈ ਜੰਗ ਟਾਲੀ ਹੀ ਬਿਹਤਰ ਹੋਵੇਗੀ। ਭਾਰਤ ਤੋਂ ਇਲਾਵਾ ਚੀਨ ਵੱਲੋਂ ਵੀ ਇਸ ਮਾਮਲੇ ‘ਤੇ ਹਾਲੇ ਕੁਝ ਨਹੀਂ ਕਿਹਾ ਜਾ ਰਿਹਾ ਹੈ। ਚੀਨ ਨੇ ਕਿਹਾ ਹੈ ਕਿ ਅਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਸ ਨਾਲ ਹਾਲਾਤ ਹੋਰ ਜ਼ਿਆਦਾ ਵਿਗੜ ਜਾਣ। ਨਾਲ ਹੀ ਕਿਹਾ ਕਿ ਯੂਕਰੇਨ ‘ਚ ਜੋ ਕੁਝ ਹੋ ਰਿਹਾ ਹੈ ਉਸ ਦੇ ਪਿੱਛੇ ਅਹਿਮ ਕਾਰਨ ਹਨ ਪਰ ਚੀਨ ਇਸ ਤੋਂ ਪਹਿਲਾਂ ਰੂਸ ਦੇ ਸਮਰਥਨ ‘ਚ ਬਿਆਨ ਦੇ ਚੁੱਕਾ ਹੈ।