Home » ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਸਪੋਰਟ ‘ਚ ਪਤਨੀ ਨੇ ਲਿਖੀ ਭਾਵੁੱਕ ਪੋਸਟ, ਪਤੀ ਵਾਂਗ ਰੱਖਦੀ ਹੈ ਮਜ਼ਬੂਤ ਇਰਾਦੇ….
Home Page News World World News

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਸਪੋਰਟ ‘ਚ ਪਤਨੀ ਨੇ ਲਿਖੀ ਭਾਵੁੱਕ ਪੋਸਟ, ਪਤੀ ਵਾਂਗ ਰੱਖਦੀ ਹੈ ਮਜ਼ਬੂਤ ਇਰਾਦੇ….

Spread the news

ਜਦੋਂ ਦੇਸ਼ ਵਿਚ ਜੰਗ ਛਿੜੀ ਹੋਈ ਹੈ, ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਵਤਨ ਵਿੱਚ ਰਹਿਣ ਦੀ ਚੋਣ ਕੀਤੀ ਹੈ। ਰੂਸ ਨੇ ਯੂਕਰੇਨ ਦੇ ਕਈ ਹਿੱਸਿਆਂ ‘ਤੇ ਹਮਲਾ ਕੀਤਾ ਹੈ ਅਤੇ ਰੂਸੀ ਪਾਸਿਓਂ ਭਾਰੀ ਬੰਬਾਰੀ ਅਤੇ ਹਵਾਈ ਹਮਲਿਆਂ ਦੇ ਵਿਚਕਾਰ ਦੇਸ਼ ਦੇ ਜ਼ਿਆਦਾਤਰ ਨਾਗਰਿਕ ਆਪਣੇ ਘਰ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ ਜ਼ੇਲੇਂਸਕੀ ਹੀ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕੀ ਨੇ ਆਪਣੇ ਪਤੀ ਨਾਲ ਰਹਿਣ ਦਾ ਫੈਸਲਾ ਕੀਤਾ ਹੈ। ਜੋੜੇ ਨੇ 2003 ਵਿੱਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ।


ਆਪਣੀ ਕੌਮ ਨੂੰ ਲਗਾਤਾਰ ਸੰਬੋਧਨਾਂ ਰਾਹੀਂ, ਜ਼ੇਲੇਂਸਕੀ ਆਪਣੇ ਲੋਕਾਂ ਨੂੰ ਭਰੋਸਾ ਦਿਵਾ ਰਿਹਾ ਹੈ ਕਿ ਉਹ ਇਥੇ ਰਹੇਗਾ ਅਤੇ ਜੰਗ ਲੜੇਗਾ। ਉਨ੍ਹਾਂ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ “ਦੁਸ਼ਮਣ ਨੇ ਮੈਨੂੰ ਨੰਬਰ ਇਕ ਨਿਸ਼ਾਨਾ ਬਣਾਇਆ ਹੈ। ਮੇਰਾ ਪਰਿਵਾਰ ਦੋ ਨੰਬਰ ਦਾ ਨਿਸ਼ਾਨਾ ਹੈ। ਉਹ ਰਾਜ ਦੇ ਮੁਖੀ ਨੂੰ ਮਾਰ ਕੇ ਯੂਕਰੇਨ ਨੂੰ ਸਿਆਸੀ ਤੌਰ ‘ਤੇ ਤਬਾਹ ਕਰਨਾ ਚਾਹੁੰਦੇ ਹਨ। ਮੈਂ ਰਾਜਧਾਨੀ ਵਿੱਚ ਰਹਾਂਗਾ। ਮੇਰਾ ਪਰਿਵਾਰ ਵੀ ਯੂਕਰੇਨ ਵਿੱਚ ਹੈ।

ਆਪਣੇ ਪਤੀ ਦੇ ਸਮਰਥਨ ‘ਚ ਬੋਲਦਿਆਂ ਯੂਕਰੇਨ ਦੀ ਪਹਿਲੀ ਮਹਿਲਾ ਵੀ ਸੋਸ਼ਲ ਮੀਡੀਆ ‘ਤੇ ਆਪਣੇ ਦੇਸ਼ ਦੇ ਲੋਕਾਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ। ਸ਼ੁੱਕਰਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਸਨੇ ਲਿਖਿਆ, “ਮੇਰੇ ਪਿਆਰੇ ਲੋਕੋ! ਯੂਕਰੇਨੀਓ! ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੇਖ ਰਹੀ ਹਾਂ। ਹਰ ਕਿਸੇ ਨੂੰ ਮੈਂ ਟੀਵੀ ‘ਤੇ, ਸੜਕਾਂ ‘ਤੇ, ਇੰਟਰਨੈੱਟ ‘ਤੇ ਦੇਖਦ ਰਹੀ ਹਾਂ। ਮੈਂ ਤੁਹਾਡੀਆਂ ਪੋਸਟਾਂ ਅਤੇ ਵੀਡੀਓ ਦੇਖਦੀ ਹਾਂ ਅਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਸ਼ਾਨਦਾਰ ਹੋ! ਮੈਨੂੰ ਤੁਹਾਡੇ ਨਾਲ ਉਸੇ ਦੇਸ਼ ਵਿੱਚ ਰਹਿ ਕੇ ਮਾਣ ਮਹਿਸੂਸ ਹੁੰਦਾ ਹੈ!”

“ਅਤੇ ਅੱਜ ਮੈਨੂੰ ਘਬਰਾਹਟ ਨਹੀਂ ਹੈ ਅਤੇ ਨਾ ਹੀ ਹੰਝੂ ਆ ਰਹੇ ਹਨ। ਮੈਂ ਸ਼ਾਂਤ ਅਤੇ ਭਰੋਸੇਮੰਦ ਰਹਾਂਗੀ। ਮੇਰੇ ਬੱਚੇ ਮੇਰੇ ਵੱਲ ਦੇਖ ਰਹੇ ਹਨ। ਮੈਂ ਉਨ੍ਹਾਂ ਦੇ ਨਾਲ ਰਹਾਂਗੀ ਅਤੇ ਮੇਰੇ ਪਤੀ ਦੇ ਨਾਲ ਰਹਾਂਗੀ। ਮੈਂ ਤੁਹਾਡੇ ਨਾਲ ਰਹਾਂਗੀ।”

ਇੱਕ ਹੋਰ ਪੋਸਟ ਵਿਚ ਜਿੱਥੇ ਉਸਨੇ ਇੱਕ ਬੱਚੇ ਦੀ ਇੱਕ ਫੋਟੋ ਸਾਂਝੀ ਕੀਤੀ, ਜ਼ੇਲੇਂਸਕਾ ਨੇ ਲਿਖਿਆ, “ਇਹ ਬੱਚਾ ਕੀਵ ਬੰਬ ਸ਼ੈਲਟਰ ਵਿੱਚ ਪੈਦਾ ਹੋਇਆ ਸੀ। ਇਹ ਸ਼ਾਂਤਮਈ ਅਸਮਾਨ ਹੇਠ, ਪੂਰੀ ਤਰ੍ਹਾਂ ਵੱਖਰੀਆਂ ਸਥਿਤੀਆਂ ਵਿੱਚ ਪੈਦਾ ਹੋਣਾ ਸੀ। ਇਹ ਉਹ ਹੈ ਜੋ ਬੱਚਿਆਂ ਨੂੰ ਦੇਖਣਾ ਚਾਹੀਦਾ ਹੈ… ਅਸੀਂ ਫੌਜ ਹਾਂ, ਫੌਜ ਅਸੀਂ ਹਾਂ। ਅਤੇ ਬੰਬ ਸ਼ੈਲਟਰਾਂ ਵਿੱਚ ਪੈਦਾ ਹੋਏ ਬੱਚੇ ਇੱਕ ਸ਼ਾਂਤੀਪੂਰਨ ਦੇਸ਼ ਵਿੱਚ ਰਹਿਣਗੇ ਜਿਸ ਨੇ ਖੁਦ ਲਈ ਲੜਾਈ ਲੜੀ ਹੈ।