ਰੂਸ ਤੇ ਯੂਕਰੇਨ ਵਿਚਕਾਰ ਜੰਗ ਜਾਰੀ ਹੈ। ਇਸ ਵਿਚਕਾਰ ਅਮਰੀਕੀ iPhone ਨਿਰਮਾਤਾ ਕੰਪਨੀ Apple ਨੇ ਰੂਸ ‘ਤੇ ਵੱਡੀਆਂ ਪਾਬੰਦੀਆਂ ਲਗਾਉਣ ਦੇ ਐਲਾਨ ਕਰ ਦਿੱਤਾ ਹੈ। ਐਪਲ ਦੇ ਬਿਆਨ ਅਨੁਸਾਰ ਉਸ ਵਲੋਂ ਰੂਸ ਨੂੰ ਨਿਰਯਾਤ ਕਰਨ ਵਾਲੇ ਸਾਰੇ ਸਾਮਾਨ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਨਾਲ ਹੀ Apple Pay ਸਰਵਿਸ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ Apple ਨੇ ਰੂਸ ਦੇ ਨਿਊਜ਼ ਐਪਸ RT ਤੇ Sputnik ਨੂੰ ਐਪ ਸਟੋਰ ਤੋਂ ਵੀ ਹਟਾ ਦਿੱਤਾ ਹੈ।
ਲਗਾਤਾਰ ਦਬਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਯੂਕਰੇਨ
ਐਪਲ ਦੀ ਮੰਨੀਏ ਤਾਂ ਇਸ ਦੀ ਵਜ੍ਹਾ ਰੂਸ ਵਲੋਂ ਯੂਕਰੇਨ ‘ਤੇ ਹਮਲਾ ਹੈ। ਕੰਪਨੀ ਅਨੁਸਾਰ ਉਹ ਮੌਜੂਦਾ ਹਾਲਾਤ ‘ਤੇ ਨਜ਼ਰ ਰੱਖ ਰਹੀ ਹੈ। ਯੂਕਰੇਨ ਲਗਾਤਾਰ ਰੂਸ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੋਸ਼ਿਸ਼ ‘ਚ ਐਪਲ ਨੇ ਆਪਣਾ ਯੋਗਦਾਨ ਦੇ ਦਿੱਤਾ ਹੈ।
ਗੂਗਲ ਤੇ ਮਾਈਕ੍ਰੋਸਾਫਟ ਨੇ ਵੀ ਲਗਾਇਆ ਬੈਨ
ਇਸ ਤੋਂ ਪਹਿਲਾ ਗੂਗਲ ਨੇ ਕੰਪਨੀ ਅਲਫਾਬੈਟ (ਯੂਟਿਊਬ) ਨੇ ਰੂਸੀ ਮੀਡੀਆ ਦੇ ਚੈਨਲਾਂ ਨੂੰ ਯੂਰਪ ‘ਚ ਬਲਾਕ ਕਰਨ ਦਾ ਫੈਸਲਾ ਕੀਤਾ ਸੀ। ਰੂਸੀ ਚੈਨਲ ਯੂਟਿਊਬ ‘ਤੇ ਆਪਣੇ ਕਨਟੈਂਟ ਨਹੀਂ ਦਿਖਾ ਸਕੇਗਾ। ਮਾਈਕ੍ਰੋਸਾਫਟ ਵੀ ਰੂਸੀ ਮੀਡੀਆ ਨੂੰ ਬਲਾਕ ਕਰ ਰਹੀ ਹੈ।