ਭਾਰਤ ਵਿੱਚ ਕੋਵਿਡ-19 ਦੀ ਤੀਜੀ ਲਹਿਰ ਖ਼ਤਮ ਹੋਣ ਦਾ ਦਾਅਵਾ ਕਰਦਿਆਂ ਉੱਘੇ ਵਾਇਰਲੋਜਿਸਟ ਡਾ. ਟੀ ਜੈਕਬ ਜੌਹਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦੇਸ਼ ਵਿੱਚ ਮਹਾਂਮਾਰੀ ਦੀ ਕੋਈ ਚੌਥੀ ਲਹਿਰ ਉਦੋਂ ਤੱਕ ਨਹੀਂ ਆਵੇਗੀ ਜਦੋਂ ਤੱਕ ਵਾਇਰਸ ਦਾ ਕੋਈ ਅਣਕਿਆਸਿਆ ਰੂਪ ਸਾਹਮਣੇ ਨਹੀਂ ਆਉਂਦਾ।
ਮੰਗਲਵਾਰ ਨੂੰ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 3,993 ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ 662 ਦਿਨਾਂ ਵਿੱਚ ਸਭ ਤੋਂ ਘੱਟ ਹੈ। ਕੋਵਿਡ-19 ਦੀ ਤੀਜੀ ਲਹਿਰ ਦੌਰਾਨ, 21 ਜਨਵਰੀ ਤੋਂ ਬਾਅਦ ਲਾਗ ਦੇ ਮਾਮਲਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ, ਜਦੋਂ ਇੱਕ ਦਿਨ ਵਿੱਚ ਲਾਗ ਦੇ 3,47,254 ਮਾਮਲੇ ਸਾਹਮਣੇ ਆਏ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਸੈਂਟਰ ਫਾਰ ਮਾਡਰਨ ਰਿਸਰਚ ਇਨ ਵਾਇਰੋਲੋਜੀ ਦੇ ਸਾਬਕਾ ਨਿਰਦੇਸ਼ਕ ਜੌਹਨ ਨੇ ਕਿਹਾ ਕਿ ਇਹ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਮਹਾਮਾਰੀ ਦੀ ਤੀਜੀ ਲਹਿਰ ਖਤਮ ਹੋ ਚੁੱਕੀ ਹੈ ਅਤੇ ਦੇਸ਼ ਇਕ ਵਾਰ ਫਿਰ ਸਥਾਨਕ ਬਿਮਾਰੀ ਦੇ ਦੌਰ ਵਿਚ ਦਾਖਲ ਹੈ ਗਿਆ ਹੈ।
ਉਨ੍ਹਾਂ ਨੇ ਦੱਸਿਆ, “ਮੇਰੀ ਨਿੱਜੀ ਉਮੀਦ ਅਤੇ ਰਾਏ ਹੈ ਕਿ ਅਸੀਂ ਚਾਰ ਹਫ਼ਤਿਆਂ ਤੋਂ ਵੱਧ ਸਮੇਂ ਲਈ ਸਥਾਨਕ ਬਿਮਾਰੀ ਦੇ ਪੜਾਅ ਵਿੱਚ ਰਹਾਂਗੇ। ਭਾਰਤ ਦੇ ਸਾਰੇ ਰਾਜਾਂ ਵਿੱਚ ਇਸ ਤਰ੍ਹਾਂ ਦਾ ਰੁਝਾਨ ਮੈਨੂੰ ਵਿਸ਼ਵਾਸ ਦਿਵਾ ਰਿਹਾ ਹੈ।