ਯੂਕਰੇਨ ਵਿਚ ਰੂਸ ਦੇ ਹਮਲੇ ਵਿਚਾਲੇ ਅਮਰੀਕੀ ਪੱਤਰਕਾਰ ਦੀ ਗੋਲੀ ਮਾਰ ਕੇ ਹਿੱਤਿਆ ਕਰ ਦਿੱਤੀ ਗਈ ਹੈ। ਏ.ਐੱਫ.ਪੀ. ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ। ਇਹ ਕਤਲ ਅਜਿਹੇ ਵੇਲੇ ਵਿਚ ਹੋਇਆ ਹੈ ਜਦੋਂ ਯੂਕਰੇਨ ਵਿਚ ਰੂਸੀ ਹਮਲੇ ਤੇਜ਼ ਹੋ ਗਏ ਹਨ। ਐਤਵਾਰ ਨੂੰ ਪੋਲੈਂਡ ਬਾਰਡਰ ਦੇ ਨੇੜੇ ਰੂਸੀ ਹਵਾਈ ਹਮਲਿਆਂ ਵਿਚ 35 ਲੋਕ ਮਾਰੇ ਗਏ ਹਨ। ਜਦਕਿ 57 ਤੋਂ ਜ਼ਿਆਦਾ ਜ਼ਖਮੀ ਹੋਏ ਹਨ।
ਰੂਸੀ ਫੌਜਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੀ ਘੇਰਾਬੰਦੀ ਵੀ ਤੇਜ਼ ਕਰ ਦਿੱਤੀ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸ ਨੇ ਲੀਵ ਸ਼ਹਿਰ ਵਿਚ ਅੱਠ ਵੱਡੇ ਹਮਲੇ ਕੀਤੇ ਹਨ, ਜਿਨ੍ਹਾਂ ਵਿਚ ਵੱਡੇ ਪੈਮਾਨੇ ਵਿਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਰੂਸ ਦੇ ਹਵਾਈ ਹਮਲੇ ਅਜਿਹੇ ਵੇਲੇ ਵਿਚ ਕੀਤੇ ਗਏ ਹਨ, ਜਦੋਂ ਅੰਤਰਰਾਸ਼ਟਰੀ ਪੱਧਰ ਉੱਤੇ ਕਈ ਨੇਤਾ ਇਸ ਸੰਕਟ ਦੇ ਕੂਟਨੀਤਿਕ ਹੱਲ ਵਿਚ ਲੱਗੇ ਹੋਏ ਹਨ। ਇਸ ਵਿਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਤਾਲੀ ਬੇਨੇਟ, ਜਰਮਨ ਚਾਂਸਲਰ ਸਣੇ ਕਈ ਹਸਤੀਆਂ ਸ਼ਾਮਲ ਹਨ।
ਯੂਕਰੇਨ ਦੇ ਅਧਿਕਾਰੀਆਂ ਦਾ ਦਾਆਵਾ ਹੈ ਕਿ ਰੂਸ ਨੇ ਲੀਵ ਵਿਚ ਫੌਜੀ ਸਿਖਲਾਈ ਕੇਂਦਰ ਵਿਚ ਅੱਠ ਮਿਜ਼ਾਇਲਾਂ ਦਾਗੀਆਂ। ਇਸ ਵਿਚ 35 ਲੋਕਾਂ ਦੀ ਮੌਤ ਹੋ ਗਈ ਤੇ 57 ਲੋਕ ਜ਼ਖਮੀ ਹੋ ਗਏ। ਓਧਰ ਰੂਸ ਨੇ ਯੂਕਰੇਨ ਦੀ ਰਾਜਧਾਨੀ ਨੂੰ ਪੂਰਬ, ਉੱਤਰ ਤੇ ਉੱਤਰ-ਪੂਰਬ ਵਲੋਂ ਘੇਰ ਲਿਆ ਹੈ ਤੇ ਭਾਰੀ ਹਮਲੇ ਸ਼ੁਰੂ ਕਰ ਦਿੱਤੇ ਹਨ। ਯੂਕਰੇਨੀ ਰਾਸ਼ਟਰਪਤੀ ਵੋਲਦੋਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਅਸੀਂ ਕੀਵ ਵਿਚ ਹਰ ਮੋੜ ਉੱਤੇ ਰੂਸੀ ਫੌਜੀਆਂ ਦਾ ਮੁਲਾਬਲਾ ਆਖਰੀ ਦਮ ਤੱਕ ਕਰਦੇ ਰਹਾਂਗੇ। ਯੂਕਰੇਨੀ ਫੌਜ ਨੇ ਇਹੀ ਕਿਹਾ ਹੈ ਕਿ ਕੀਵ ਦੇ ਨੇੜੇ ਇਕ ਪਿੰਡ ਵਿਚੋਂ ਨਿਕਲ ਰਹੀਆਂ ਔਰਤਾਂ ਤੇ ਬੱਚਿਆਂ ਉੱਤੇ ਰੂਸੀ ਫੌਜ ਨੇ ਹਮਲਾ ਕੀਤਾ ਹੈ। ਇਸ ਦੌਰਾਨ ਇਕ ਬੱਚੇ ਸਣੇ 9 ਲੋਕਾਂ ਦੀ ਮੌਤ ਹੋਈ ਹੈ। ਇਹ ਹਮਲਾ 11 ਮਾਰਚ ਨੂੰ ਉਸ ਵੇਲੇ ਕੀਤਾ ਗਿਆ ਜਦੋਂ ਮਹਿਲਾਵਾਂ ਤੇ ਬੱਚਿਆਂ ਦਾ ਇਕ ਦਲ ਕੀਵ ਦੇ ਨੇੜੇਓਂ ਇਕ ਸੁਰੱਖਿਅਤ ਸਥਾਨ ਵੱਲ ਨਿਕਲ ਰਿਹਾ ਸੀ।