Home » ਵਿਸ਼ਵ ਕੱਪ ‘ਚ ਭਾਰਤੀ ਮਹਿਲਾ ਟੀਮ ਦੀ ਵੱਡੀ ਜਿੱਤ, ਵੈਸਟਇੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ…
Home Page News India Sports New Zealand Local News World Sports

ਵਿਸ਼ਵ ਕੱਪ ‘ਚ ਭਾਰਤੀ ਮਹਿਲਾ ਟੀਮ ਦੀ ਵੱਡੀ ਜਿੱਤ, ਵੈਸਟਇੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ…

Spread the news

ਮਹਿਲਾਵਾਂ ਦੇ ਵਨ-ਡੇ ਵਰਲਡ ਕੱਪ ਦੇ ਮੈਚ ‘ਚ ਸੇਡਨ ਪਾਰਕ ਵਿਖੇ ਭਾਰਤ ਤੇ ਵੈਸਟਇੰਡੀਜ਼ ਦੀਆਂ ਟੀਮਾਂ ਦਰਮਿਆਨ ਮੁਕਾਬਲਾ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਭਾਰਤ ਨੇ 8 ਵਿਕਟਾਂ ਦੇ ਨੁਕਸਾਨ ‘ਤੇ 317 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ 318 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਵੈਸਟ ਇੰਡੀਜ਼ ਦੀ ਟੀਮ ਆਲਆਊਟ ਹੋ ਕੇ 162 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 155 ਦੌੜਾਂ ਨਾਲ ਜਿੱਤ ਲਿਆ। 

ਭਾਰਤ ਵਲੋਂ ਸਮ੍ਰਿਤੀ ਮੰਧਾਨਾ ਨੇ 123 ਦੌੜਾਂ ਤੇ ਹਰਮਨਪ੍ਰੀਤ ਕੌਰ ਨੇ 109 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਮੰਧਾਨਾ ਨੇ ਵਨ-ਡੇ ਕਰੀਅਰ ਦਾ ਪੰਜਵਾਂ ਸੈਂਕੜਾ ਜੜਿਆ। ਉਨ੍ਹਾਂ ਨੇ 119 ਗੇਂਦਾਂ ‘ਤੇ 13 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 123 ਦੌੜਾਂ ਦੀ ਪਾਰੀ ਖੇਡੀ। ਜਦਕਿ ਹਰਮਨਪ੍ਰੀਤ ਕੌਰ ਨੇ ਵਨ-ਡੇ ਕਰੀਅਰ ਦਾ ਚੌਥਾ ਸੈਂਕੜਾ ਲਾਇਆ। ਉਹ 107 ਗੇਂਦਾਂ ‘ਤੇ 10 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 109 ਦੌੜਾਂ ਬਣਾ ਆਊਟ ਹੋਈ।

ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀਆਂ। ਯਸਤਿਕਾ ਭਾਟੀਆ 31 ਦੌੜਾਂ, ਕਪਤਾਨ ਮਿਤਾਲੀ ਰਾਜ 5 ਦੌੜਾਂ, ਦੀਪਤੀ ਸ਼ਰਮਾ 15 ਦੌੜਾਂ, ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ 5 ਦੌੜਾਂ, ਪੂਜਾ ਵਸਤਰਾਕਰ 10 ਦੌੜਾਂ, ਝੂਲਨ ਗੋਸਵਾਮੀ 2 ਦੌੜਾਂ, ਸਨੇਹ ਰਾਣਾ 2 ਦੌੜਾਂ ਤੇ ਮੇਘਨਾ ਸਿੰਘ ਨੇ 1 ਦੌੜ ਬਣਾਈ। ਵੈਸਟਇੰਡੀਜ਼ ਵਲੋਂ ਸ਼ਾਮਿਲਾ ਕੋਨੇਨ ਨੇ 1, ਹੈਨਰੀ ਨੇ 1, ਸੇਲਮਨ ਨੇ 1, ਏ. ਮੁਹੰਮਦ ਨੇ 2, ਡੋਟਿਨ ਨੇ 1 ਤੇ ਆਲੀਆ ਐਲੀਨ ਨੇ 1 ਵਿਕਟਾਂ ਲਈਆਂ।

ਵੈਸਟ ਇੰਡੀਜ਼ ਦੀ ਟੀਮ ਆਪਣੀ ਪਾਰੀ ਦੇ ਦੌਰਾਨ ਟੀਚੇ ਦਾ ਪਿੱਛਾ ਕਰਨ ‘ਚ ਅਸਫਲ ਸਾਬਤ ਹੋਈ। ਹਾਲਾਂਕਿ ਵੈਸਟ ਇੰਡੀਜ਼ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਸੈਂਕੜੇ ਨਾਲ ਸ਼ੁਰੂਆਤ ਦਿੱਤੀ। ਪਰ ਇਕ ਵਿਕਟ ਦੇ ਡਿੱਗਣ ਦੇ ਬਾਅਦ ਪੂਰੀ ਵੈਸਟਇੰਡੀਜ਼ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗ 162 ਦੌੜਾਂ ‘ਤੇ ਢੇਰ ਹੋ ਗਈ। ਭਾਰਤ ਵਲੋਂ ਝੂਲਨ ਗੋਸਵਾਮੀ ਨੇ 1, ਮੇਘਨਾ ਸਿੰਘ ਨੇ 2, ਰਾਜੇਸ਼ਵਰੀ ਗਾਇਕਵਾੜ ਨੇ 1, ਪੂਜਾ ਵਸਤਰਾਕਰ ਨੇ 1 ਤੇ ਸਨੇਹ ਰਾਣਾ ਨੇ 3 ਵਿਕਟਾਂ ਲਈਆਂ।