Home » ਫ਼ਿਲਮ ਦਿ ਕਸ਼ਮੀਰ ਫਾਈਲਸ ਨੇ ਤੋੜੇ ਕਈ ਵੱਡੇ ਰਿਕਾਰਡਸ
Home Page News India India Entertainment India News

ਫ਼ਿਲਮ ਦਿ ਕਸ਼ਮੀਰ ਫਾਈਲਸ ਨੇ ਤੋੜੇ ਕਈ ਵੱਡੇ ਰਿਕਾਰਡਸ

Spread the news

ਬਾਲੀਵੁੱਡ ਡਾਇਰੈਕਟਰ ਵਿਵੇਕ ਅਗਨੀਹੋਤਰੀ ਵੱਲੋਂ ਨਿਰਦੇਸ਼ਤ ਫ਼ਿਲਮ ਦਿ ਕਸ਼ਮੀਰ ਫਾਈਲਸ (The Kashmir Files) ਲਗਾਤਾਰ ਸੁਰੱਖੀਆਂ ਵਿੱਚ ਬਣੀ ਹੋਈ ਹੈ। ਲਗਾਤਾਰ ਵਿਵਾਦਾਂ ਵਿੱਚ ਰਹਿਣ ਦੇ ਬਾਵਜੂਦ ਇਹ ਫ਼ਿਲਮ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ। ਵਿਵੇਕ ਰੰਜਨ ਅਗਨੀਹੋਤਰੀ ਦੁਆਰਾ ਨਿਰਦੇਸ਼ਤ, ਉਨ੍ਹਾਂ ਦੀ ਫਿਲਮ ਨੇ ਅੱਠਵੇਂ ਦਿਨ (ਦੂਜੇ ਸ਼ੁੱਕਰਵਾਰ) ਨੂੰ ਹੁਣ ਤੱਕ ਦਾ ਸਭ ਤੋਂ ਵੱਧ ਕਲੈਕਸ਼ਨ ਕੀਤਾ ਹੈ।

ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ‘ਤੇ ਆਧਾਰਿਤ ਫ਼ਿਲਮ ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਦੇਸ਼ ਭਰ ਵਿੱਚ ਤਣਾਅ ਦਾ ਮਾਹੌਲ ਹੈ। ਦਿ ਕਸ਼ਮੀਰ ਫਾਈਲਜ਼ ਲੰਬੇ ਸਮੇਂ ਤੋਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੋ ਸਿਨੇਮਾਘਰਾਂ ਵਿੱਚ ਦਸਤਕ ਦੇਣ ਤੋਂ ਪਹਿਲਾਂ ਹੀ ਕਈ ਵਿਵਾਦਾਂ ਵਿੱਚ ਘਿਰੀ ਹੋਈ ਸੀ। ਹਾਲਾਂਕਿ ਫ਼ਿਲਮ ਆਪਣੀ ਰਿਲੀਜ਼ ਤੋਂ ਬਾਅਦ ਰੋਜ਼ਾਨਾ ਆਧਾਰ ‘ਤੇ ਉਮੀਂਦ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਇਸ ਲੜੀ ਵਿੱਚ, ਫਿਲਮ ਨੇ ਆਪਣੇ ਬਾਕਸ ਕਲੈਕਸ਼ਨ ਵਿੱਚ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ। ਇਸ ਫਿਲਮ ਨੇ ਹੁਣ 100 ਕਰੋੜ ਦੇ ਕਲੱਬ (100 crore club) ‘ਚ ਐਂਟਰੀ ਕਰ ਲਈ ਹੈ। ਹੁਣ ਤੱਕ ਫ਼ਿਲਮ ਨੇ 120.35 ਕਰੋੜ ਰੁਪਏ ਕਮਾ ਲਏ ਹਨ।

ਆਮਤੌਰ ‘ਤੇ, ਜ਼ਿਆਦਾਤਰ ਫਿਲਮਾਂ ਆਪਣੇ ਪਹਿਲੇ ਵੀਕੈਂਡ ਤੱਕ ਹੀ ਚੰਗੀ ਕਮਾਈ ਕਰ ਪਾਉਂਦੀਆਂ ਹਨ ਤੇ ਬਾਅਦ ਵਿੱਚ ਹੌਲੀ ਪੈ ਜਾਂਦੀਆਂ ਹਨ, ਪਰ ‘ਦਿ ਕਸ਼ਮੀਰ ਫਾਈਲਜ਼’ ਨੇ ਅੱਠਵੇਂ ਦਿਨ ਸਭ ਤੋਂ ਵੱਧ ਕਮਾਈ ਕੀਤੀ ਹੈ। ਜੇਕਰ ਵਪਾਰ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ‘ਦਿ ਕਸ਼ਮੀਰ ਫਾਈਲਜ਼’ ਦਾ ਸਿਖਰ ਅਜੇ ਆਉਣਾ ਬਾਕੀ ਹੈ। ਯਾਨੀ ਫਿਲਮ 10 ਦਿਨਾਂ ‘ਚ 160 ਕਰੋੜ ਤੋਂ ਜ਼ਿਆਦਾ ਦਾ ਕਲੈਕਸ਼ਨ ਕਰ ਸਕਦੀ ਹੈ।