Home » ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗਮਗੀਨ ਮਾਹੌਲ ’ਚ ਹੋਇਆ ਅੰਤਿਮ ਸਸਕਾਰ…
Home Page News India India News Uncategorized

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗਮਗੀਨ ਮਾਹੌਲ ’ਚ ਹੋਇਆ ਅੰਤਿਮ ਸਸਕਾਰ…

Spread the news

ਸ਼ਾਹਕੋਟ-ਬੀਤੀ 14 ਮਾਰਚ ਨੂੰ ਨਕੋਦਰ ਬਲਾਕ ਦੇ ਪਿੰਡ ਮੱਲੀਆ ਖੁਰਦ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਨੰਗਲ ਅੰਬੀਆ ਖੁਰਦ ਦੇ ਨੌਜਵਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ (38) ਦਾ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਅਤੇ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਤੇ ਲੋਕਾਂ ਵੱਲੋਂ ਸੰਦੀਪ ਦੇ ਕਾਤਲਾਂ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਜਿਥੇ ਨਕੋਦਰ ਵਿਖੇ ਰੋਸ ਧਰਨਾ ਦਿੱਤਾ ਗਿਆ ਸੀ, ਉਥੇ ਹੀ ਪੁਲਿਸ ਪ੍ਰਸਾਸ਼ਨ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਅੱਜ ਸੰਦੀਪ ਨੰਗਲ ਅੰਬੀਆਂ ਦਾ ਗਮਗਮੀਨ ਮਾਹੌਲ ’ਚ ਪਿੰਡ ਨੰਗਲ ਅੰਬੀਆਂ (ਸ਼ਾਹਕੋਟ) ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾ ਪੋਸਟਮਾਰਟਮ ਕਰਵਾਉਣ ਉਪਰੰਤ ਸੰਦੀਪ ਦੀ ਮਿ੍ਰਤਕ ਦੇਹ ਬਾਅਦ ਦੁਪਹਿਰ ਘਰ ਲਿਆਂਦੀ ਗਈ, ਉਪਰੰਤ ਸੰਦੀਪ ਦੇ ਅੰਤਿਮ ਦਰਸ਼ਨਾਂ ਲਈ ਮਿ੍ਰਤਕ ਦੇਹ ਨੂੰ ਸਰਕਾਰੀ ਸੀਨੀਅਰ ਸੈਕਡੰਰ ਸਕੂਲ ਨੰਗਲ ਅੰਬੀਆਂ ਦੇ ਖੇਡ ਮੈਦਾਨ ਵਿਚ ਰੱਖਿਆ ਗਿਆ, ਜਿਥੇ ਕਿ ਧਾਰਮਿਕ ਸਖ਼ਸ਼ੀਅਤਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ’ਚ ਕਬੱਡੀ ਫੈਡਰੇਸ਼ਨਾਂ ਦੇ ਅਹੁਦੇਦਾਰ, ਨੁਮਾਇੰਦੇ, ਖੇਡ ਪ੍ਰੇਮੀ ਤੇ ਹੋਰ ਲੋਕਾਂ ਨੇ ਅੰਤਿਮ ਦਰਸ਼ਨਾਂ ਲਈ ਪਹੁੰਚੇ, ਜੋ ਸੰਦੀਪ ਦੇ ਅੰਤਿਮ ਦਰਸ਼ਨ ਕਰ ਆਪਣੇ ਅੰਦਰ ਛੁਪੇ ਦੁੱਖ ਨੂੰ ਸੰਭਾਲ ਨਾ ਸਕੇ। ਅੰਤਿਮ ਦਰਸ਼ਨਾਂ ਉਪਰੰਤ ਸੰਦੀਪ ਦੀ ਮਿ੍ਰਤਕ ਦੇਹ ਨੂੰ ਪਿੰਡ ਦੇ ਸਮਸ਼ਾਨਘਾਟ ਵਿਖੇ ਉਸਦੇ ਭਰਾ ਅੰਗਰੇਜ਼ ਸਿੰਘ ਫੌਜੀ, ਗੁਰਜੀਤ ਸਿੰਘ ਯੂ.ਕੇ, ਸੰਦੀਪ ਦੇ ਬੱਚਿਆਂ ਜਗਸਾਂਜ ਸਿੰਘ ਸੰਧੂ ਤੇ ਜਸਮਨ ਸਿੰਘ ਸੰਧੂ ਨੇ ਅਗਨੀ ਦਿਖਾਈ। 

Daily Radio

Daily Radio

Listen Daily Radio
Close