Home » ਸੀਨੀਅਰ ਵਿਗਿਆਨੀ ਨੇ ਕਿਹਾ, ਓਮੀਕ੍ਰੋਨ ਦੇ ਸਬ-ਵੈਰੀਐਂਟ ਨਾਲ ਅਮਰੀਕਾ ’ਚ ਆ ਸਕਦੀ ਹੈ ਨਵੀਂ ਲਹਿਰ, ਗੰਭੀਰ ਬਿਮਾਰੀ ਤੋਂ ਬਚਾਅ ਲਈ ਬੂਸਟਰ ਡੋਜ਼ ਬਿਹਤਰ ਉਪਾਅ…
Health Home Page News World World News

ਸੀਨੀਅਰ ਵਿਗਿਆਨੀ ਨੇ ਕਿਹਾ, ਓਮੀਕ੍ਰੋਨ ਦੇ ਸਬ-ਵੈਰੀਐਂਟ ਨਾਲ ਅਮਰੀਕਾ ’ਚ ਆ ਸਕਦੀ ਹੈ ਨਵੀਂ ਲਹਿਰ, ਗੰਭੀਰ ਬਿਮਾਰੀ ਤੋਂ ਬਚਾਅ ਲਈ ਬੂਸਟਰ ਡੋਜ਼ ਬਿਹਤਰ ਉਪਾਅ…

Spread the news

ਵਾਸ਼ਿੰਗਟਨ-ਅਮਰੀਕਾ ਦੇ ਸੀਨੀਅਰ ਸੰਕ੍ਰਾਮਕ ਰੋਗ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਓਮੀਕ੍ਰੋਨ ਦਾ ਜ਼ਿਆਦਾ ਸੰਕ੍ਰਾਮਕ ਸਬ-ਵੈਰੀਐਂਟ ਦੇਸ਼ ’ਚ ਮੁੜ ਤੋਂ ਕੋਰੋਨਾ ਮਹਾਮਾਰੀ ਦੀ ਨਵੀਂ ਲਹਿਰ ਲਿਆ ਸਕਦਾ ਹੈ। ਇਸ ਵੈਰੀਐਂਟ ਨੂੰ ਬੀਏ.2 ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਐਂਟਨੀ ਫਾਸੀ ਨੇ ਐਤਵਾਰ ਨੂੰ ਕਿਹਾ ਕਿ ਇਕ ਅਨੁਮਾਨ ਮੁਤਾਬਕ, ਅਮਰੀਕਾ ’ਚ ਹਾਲੇ ਜਿੰਨੇ ਵੀ ਮਾਮਲੇ ਮਿਲ ਰਹੇ ਹਨ, ਉਨ੍ਹਾਂ ਵਿਚੋਂ 30 ਫ਼ੀਸਦੀ ਬੀਏ.2 ਦੇ ਹਨ। ਇਹ ਸਬ-ਵੈਰੀਐਂਟ ਹਾਲੇ ਅਮਰੀਕਾ ’ਚ ਡੋਮੀਨੈਂਟ ਵੈਰੀਐਂਟ ਬਣਿਆ ਹੋਇਆ ਹੈ। ਫਾਸੀ ਨੇ ਕਿਹਾ ਕਿ ਬੀਏ.2 ਸਬ-ਵੈਰੀਐਂਟ ਓਮੀਕ੍ਰੋਨ ਤੋਂ 60 ਫ਼ੀਸਦੀ ਜ਼ਿਆਦਾ ਸੰਕ੍ਰਾਮਕ ਹੈ, ਪਰ ਇਹ ਘਾਤਕ ਨਹੀਂ ਲੱਗ ਰਿਹਾ ਹੈ। ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ਵਿਚ ਫਾਸੀ ਨੇ ਕਿਹਾ ਕਿ ਇਸ ਦੀ ਇਨਫੈਕਸ਼ਨ ਸਮਰੱਥਾ ਵਧੀ ਹੈ। ਸੀਨੀਅਰ ਵਿਗਿਆਨੀ ਨੇ ਕਿਾ ਕਿ ਜਦੋਂ ਤੁਸੀਂ ਇਨਫੈਕਸ਼ਨ ਦੇ ਮਾਮਲਿਆਂ ’ਤੇ ਨਜ਼ਰ ਮਾਰਦੇ ਹੋ ਤਾਂ ਪਾਉਂਦੇ ਹੋ ਕਿ ਇਹ ਗੰਭੀਰ ਨਹੀਂ ਹੈ ਅਤੇ ਵੈਕਸੀਨ ਜਾਂ ਪਹਿਲਾਂ ਦੇ ਇਨਫੈਕਸ਼ਨ ਤੋਂ ਪੈਦਾ ਹੋਈ ਪ੍ਰਤੀਰੱਖਿਆ ਪ੍ਰਣਾਲੀ ਨੂੰ ਵੀ ਚਕਮਾ ਦਿੰਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਗੰਭੀਰ ਇਨਫੈਕਸ਼ਨ ਤੋਂ ਬਚਾਉਣ ਲਈ ਬੂਸਟਰ ਡੋਜ਼ ਸਭ ਤੋਂ ਬਿਹਤਰ ਉਪਾਅ ਹੈ। ਓਮੀਕ੍ਰੋਨ ਦੇ ਇਸ ਸਬ-ਵੈਰੀਐਂਟ ਦੀ ਵਜ੍ਹਾ ਨਾਲ ਚੀਨ ਅਤੇ ਯੂਰਪ ਦੇ ਕੁਝ ਦੇਸ਼ਾਂ ਵਿਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ। ਚੀਨ ’ਚ ਸਥਾਨਕ ਪੱਧਰ ’ਤੇ ਇਨਫੈਕਸ਼ਨ ਦੇ 1,947 ਮਾਮਲੇ ਪਾਏ ਗਏ ਹਨ। ਇਨਫੈਕਸ਼ਨ ਵਧਣ ’ੇ ਸ਼ੰਘਾਈ ਦੇ ਡਿਜ਼ਨੀਲੈਂਡ ਨੂੰ ਬੰਦ ਕਰ ਦਿੱਤਾ ਗਿਆ ਹੈ। ਉਥੇ, ਸ਼ੇਨਜੇਨ ’ਚ ਦੋ ਹਫ਼ਤਿਆਂ ਤੋਂ ਬਾਅਦ ਪਾਬੰਦੀਆਂ ’ਚ ਕੁਝ ਢਿੱਲ ਦਿੱਤੀ ਗਈ ਹੈ ਅਤੇ ਕਾਰੋਬਾਰੀ ਕੇਂਦਰਾਂ ਅਤੇ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਮਾਮਲੇ ਵਧਣ ’ਤੇ ਉੱਤਰ-ਪੂਰਬ ਦੇ ਚਾਂਗਚੁਨ ਅਤੇ ਜਿਲਿਨ ਸ਼ਹਿਰਾਂ ਵਿਚ ਸਖ਼ਤੀ ਲਾਗੂ ਕੀਤੀ ਗਈ ਹੈ, ਇਸ ਕਾਰਨ ਲਗਪਗ 20 ਲੱਖ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ।