ਹਮਿਲਟਨ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਵਿੱਚ ਪਿਛਲੇ ਕੁੱਝ ਸਮੇ ਤੋ ਕਰੋਨਾ ਕਾਰਨ ਲੱਗੀਆਂ ਪਬੰਦੀਆਂ ਕਾਰਨ ਜਿੱਥੇ ਵੱਡੇ ਇਕੱਠ ਵਾਲੇ ਪ੍ਰੋਗਰਾਮ ਕਰਨ ਤੇ ਰੋਕ ਸੀ ਉਸ ਕਾਰਨ ਭਾਈਚਾਰੇ ਵੱਲੋਂ ਕਰਵਾਏ ਸੱਭਿਆਚਾਰਕ ਅਤੇ ਖੇਡ ਮੇਲੇ ਵੀ ਇਸ ਵਾਰ ਨਹੀ ਹੋ ਸਕੇ ਪਰ ਅੱਜ ਜਦੋ ਪ੍ਰਧਾਨ ਮੰਤਰੀ ਵੱਲੋਂ ਇਹਨਾਂ ਪਾਬੰਦੀਆਂ ਤੇ ਕਾਫੀ ਛੋਟ ਦਾ ਐਲਾਨ ਕੀਤਾ ਹੈ ਤਾ ਖੇਡ ਮੇਲੇ ਕਰਵਾਉਣ ਵਾਲੇ ਕਲੱਬ ਵੀ ਪੱਬਾਂ ਭਾਰ ਹੋ ਗਏ ਹਨ ਸਭ ਤੋ ਪਹਿਲਾਂ ਪਹਿਲ ਕਰਦੇ ਹੋਏ ਵਾਈਕਾਟੋ ਪੰਜਾਬ ਸਪੋਰਟਸ ਕਲੱਬ ਵੱਲੋਂ ਮਿਤੀ 16 ਅਪ੍ਰੈਲ ਨੂੰ ਹਾਕੀ ਟੂਰਨਾਮੈਂਟ ਦਾ ਅਯੋਜਨ ਕੀਤਾ ਜਾ ਰਿਹਾ ਹੈ।

ਇਸ ਟੂਰਨਾਮੈਂਟ ਵਿੱਚ ਬੱਚਿਆਂ ਦੇ ਹਾਕੀ ਹਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ ਇਸ ਤੋਂ ਇਲਾਵਾ ਲੇਡੀਜ਼ ਮਿਊਜੀਕਲ ਚੇਅਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਆਕਲੈਂਡ,ਹੇਸਟਿਗਸ,ਟੋਰੰਗਾ ਅਤੇ ਹਮਿਲਟਨ ਹਰੇਕ ਸ਼ਹਿਰ ਦੇ ਚੁਣੇ ਗਏ ਇੱਕ ਵਧੀਆ ਖਿਡਾਰੀ ਦਾ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਖਾਣ-ਪੀਣ ਦਾ ਖਾਸ ਪ੍ਰਬੰਧ ਹੋਵੇਗਾ।ਕਲੱਬ ਵੱਲੋਂ ਸਾਰਿਆ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।