ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਵਿੱਚ ਪਿਛਲੇ ਸਮੇ ਤੋ ਲਗਾਤਾਰ ਰੋਜ਼ਾਨਾ ਦੇ ਆ ਰਹੇ ਹਜ਼ਾਰਾ ਕੇਸਾਂ ਦੀ ਗਿਣਤੀ ਹੁਣ ਘਟਣੀ ਸ਼ੁਰੂ ਹੋ ਗਈ ਹੈ।ਅੱਜ ਸਿਹਤ ਵਿਭਾਗ ਵਲੋਂ ਕੋਰੋਨਾ ਦੇ ਤਾਜੇ ਮਾਮਲਿਆਂ ਸਬੰਧੀ ਜਾਰੀ ਕੀਤੀ ਜਾਣਕਾਰੀ ਅਨੁਸਾਰ ਅੱਜ ਨਿਉਜੀਲੈਂਡ ਭਰ ਵਿੱਚ ਅੱਜ ਕੁੱਲ 10,239 ਕੇਸਾਂ ਦੀ ਪੁਸ਼ਟੀ ਹੋਈ ਹੈ,ਹਸਪਤਾਲਾਂ ਵਿੱਚ ਵੀ ਭਰਤੀ ਮਰੀਜਾਂ ਦੀ ਗਿਣਤੀ ਵਿੱਚ ਕੁਝ ਕਮੀ ਆਈ ਹੈ ਤੇ ਇਸ ਵੇਲੇ ਹਸਪਤਾਲਾਂ ਵਿੱਚ 841 ਮਰੀਜ ਭਰਤੀ ਹਨ।
ਕੋਰੋਨਾ ਕਾਰਨ 4 ਮਰੀਜਾਂ ਦੀ ਮੌਤ ਹੋਣ ਦੀ ਖਬਰ ਵੀ ਹੈ।
ਘਟਣੀ ਸ਼ੁਰੂ ਹੋਈ ਨਿਊਜ਼ੀਲੈਂਡ ‘ਚ ਕੋਰੋਨਾ ਕੇਸਾਂ ਦੀ ਗਿਣਤੀ, ਅੱਜ ਹੋਈ 10,239 ਨਵੇਂ ਕੇਸਾਂ ਦੀ ਪੁਸ਼ਟੀ …
