Home » ਤਾਲਿਬਾਨ ਨੇ ਔਰਤਾਂ ਨੂੰ ਇਕੱਲੇ ਹਵਾਈ ਯਾਤਰਾ ਦੀ ਨਹੀਂ ਦਿੱਤੀ ਇਜਾਜ਼ਤ…
Home Page News World World News

ਤਾਲਿਬਾਨ ਨੇ ਔਰਤਾਂ ਨੂੰ ਇਕੱਲੇ ਹਵਾਈ ਯਾਤਰਾ ਦੀ ਨਹੀਂ ਦਿੱਤੀ ਇਜਾਜ਼ਤ…

Spread the news

ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਕੁਝ ਵਿਦੇਸ਼ੀ ਸਮੇਤ ਦਰਜਨਾਂ ਅੌਰਤਾਂ ਨੂੰ ਜਹਾਜ਼ ‘ਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਅਜਿਹੀਆਂ ਅੌਰਤਾਂ ਨਾਲ ਮਰਦ ਸਾਥੀ ਨਹੀਂ ਸਨ। ਦੋ ਅਫ਼ਗਾਨ ਏਅਰਲਾਈਨਾਂ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਘਰੇਲੂੁ ਤੇ ਕੌਮਾਂਤਰੀ ਉਡਾਨਾਂ ‘ਚ ਸਵਾਰ ਹੋਣ ਲਈ ਸ਼ੁੱਕਰਵਾਰ ਨੂੰ ਕਾਬੁਲ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜੀਆਂ ਦਰਜਨ ਅੌਰਤਾਂ ਨੂੰ ਕਿਹਾ ਗਿਆ ਮਰਦ ਸਾਥੀ ਤੋਂ ਬਿਨਾਂ ਉਹ ਯਾਤਰਾ ਨਹੀਂ ਕਰ ਸਕਦੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਅੌਰਤਾਂ ਕੋਲ ਦੋਹਰੀ ਨਾਗਰਿਕਤਾ ਸੀ ਤੇ ਉਹ ਹੋਰਨਾਂ ਦੇਸ਼ਾਂ ‘ਚ ਸਥਿਤ ਆਪਣੇ ਘਰ ਪਰਤ ਰਹੀਆਂ ਸਨ। ਉਨ੍ਹਾਂ ‘ਚੋਂ ਕੁਝ ਕੈਨੇਡਾ ਤੋਂ ਸਨ। ਕਾਮ ਏਅਰ ਤੇ ਸਰਕਾਰੀ ਏਅਰਲਾਈਨ ਏਰਿਆਨਾ ਦੀ ਇਸਲਾਮਾਬਾਦ, ਦੁਬਈ ਤੇ ਤੁਰਕੀ ਲਈ ਉਡਾਨਾਂ ‘ਚ ਅੌਰਤਾਂ ਨੂੰ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹੁਕਮ ਤਾਲਿਬਾਨ ਲੀਡਰਸ਼ਿਪ ਤੋਂ ਮਿਲਿਆ ਹੈ।