ਹੋਲੀ ਤੋਂ ਬਾਅਦ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੁੰਦੀ ਹੈ। ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਇਸ ਵਾਰ 02 ਅਪ੍ਰੈਲ 2022 ਦਿਨ ਸ਼ਨੀਵਾਰ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਗਏ ਹਨ। ਚੇਤ ਦੇ ਨਰਾਤਿਆਂ ‘ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਮੀ ਦਾ ਤਿਓਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਮੀ ਕਿਹਾ ਜਾਂਦਾ ਹੈ। 02 ਅਪ੍ਰੈਲ ਤੋਂ ਸ਼ੁਰੂ ਹੋਏ ਚੇਤ ਨਰਾਤਿਆਂ ਦੇ ਪਹਿਲੇ ਦਿਨ ਘਟਸਥਾਪਨ ਜਾਂ ਕਲਸ਼ ਦੀ ਸਥਾਪਨਾ ਸ਼ੁਭ ਸਮੇਂ ਵਿੱਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਤਰਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ।
ਆਓ ਜਾਣਦੇ ਹਾਂ ਕਿ ਕਿਹੜੇ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਸ ਸਰੂਪ ਦੀ ਪੂਜਾ
ਪਹਿਲੇ ਨਰਾਤੇ 2 ਅਪ੍ਰੈਲ 2022 ਦਿਨ ਸ਼ਨਿੱਚਰਵਾਰ : ਮਾਂ ਸ਼ੈਲਪੁੱਤਰੀ ਪੂਜਾ
ਦੂਜੇ ਨਰਾਤੇ 3 ਅਪ੍ਰੈਲ 2022 ਦਿਨ ਐਤਵਾਰ : ਮਾਂ ਬ੍ਰਹਮਚਾਰਿਹਨੀ ਪੂਜਾ
ਤੀਜੇ ਨਰਾਤੇ 4 ਅਪ੍ਰੈਲ 2022 ਦਿਨ ਸੋਮਵਾਰ : ਮਾਂ ਚੰਦਰਘੰਟਾ ਪੂਜਾ
ਚੌਥੇ ਨਰਾਤੇ 5 ਅਪ੍ਰੈਲ 2022 ਦਿਨ ਮੰਗਲਵਾਰ : ਮਾਂ ਕੁਸ਼ਮਾਂਡਾ ਪੂਜਾ
ਪੰਜਵੇਂ ਨਰਾਤੇ 6 ਅਪ੍ਰੈਲ 2022 ਦਿਨ ਬੁੱਧਵਾਰ : ਮਾਂ ਸਕੰਦਮਾਤਾ ਪੂਜਾ
ਛੇਵੇਂ ਨਰਾਤੇ 7 ਅਪ੍ਰੈਲ 2022 ਦਿਨ ਵੀਰਵਾਰ : ਮਾਂ ਕਾਤਿਆਇਨੀ ਪੂਜਾ
ਸੱਤਵੇਂ ਨਰਾਤੇ 8 ਅਪ੍ਰੈਲ 2022 ਦਿਨ ਸ਼ੁੱਕਰਵਾਰ : ਮਾਂ ਕਾਲਰਾਤਰੀ ਪੂਜਾ
ਅੱਠਵੇਂ ਨਰਾਤੇ 9 ਅਪ੍ਰੈਲ 2022 ਦਿਨ ਸ਼ਨਿਚਰਵਾਰ : ਮਾਂ ਮਹਾਗੌਰੀ
ਨੌਵੇਂ ਨਰਾਤੇ 10 ਅਪ੍ਰੈਲ 2022 ਦਿਨ ਐਤਵਾਰ : ਮਾਂ ਸਿੱਧੀਦਾਤਰੀ