Home » ਕੈਨੈਡਾ ‘ਚ ਪੜਾਈ ਲਈ ਗਈ ਪੰਜਾਬਣ ਵਿਦਿਆਰਥਣ ਦੀ ਹੋਈ ਮੌਤ…
Home Page News World World News

ਕੈਨੈਡਾ ‘ਚ ਪੜਾਈ ਲਈ ਗਈ ਪੰਜਾਬਣ ਵਿਦਿਆਰਥਣ ਦੀ ਹੋਈ ਮੌਤ…

Spread the news

ਭਾਰਤ ਤੋਂ 2020 ਚ ਕੈਨੇਡਾ ਪੜਨ ਆਈ ਅੰਤਰ-ਰਾਸ਼ਟਰੀ ਵਿਦਿਆਰਥਣ ਜਸਮੀਤ ਕੌਰ(24) ਦੀ ਲੰਘੀ 15 ਅਪ੍ਰੈਲ ਨੂੰ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ,ਜਸਮੀਤ ਘਰ ਚ ਮ੍ਰਿਤਕ ਪਾਈ ਗਈ ਹੈ । ਜਸਮੀਤ ਕੌਰ ਦੀ ਇਸ ਮਹੀਨੇ ਦੇ ਅੰਤ ਚ ਪੜਾਈ ਪੂਰੀ ਹੋ ਜਾਣੀ ਸੀ,ਉਹ ਟਰਾਂਟੋ ਦੇ ਜਾਰਜ ਬ੍ਰਾਉਨ ਕਾਲਜ ਦੀ ਵਿਦਿਆਰਥਣ ਸੀ। ਜਸਮੀਤ ਦੀ ਮੌਤ ਦੇ ਕਾਰਨਾ ਬਾਰੇ ਹਾਲੇ ਬਹੁਤਾ ਕੁੱਝ ਸਾਹਮਣੇ ਨਹੀ ਆਇਆ ਹੈ। ਜਸਮੀਤ ਭਾਰਤ ਤੋਂ ਦਿੱਲੀ ਨਾਲ ਸਬੰਧਤ ਸੀ, ਦੱਸਣਯੋਗ ਹੈ ਕੀ ਹਾਲੇ ਦਿਨੀ ਹੀ 20 ਸਾਲਾਂ ਦੇ ਦਿਲਜਾਨ ਸਿੰਘ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ।