ਅੱਜ ਕੱਲ੍ਹ ਲੋਕ ਘੱਟ ਸਮੇਂ ਵਿੱਚ ਅਮੀਰ ਬਣਨ ਲਈ ਤਸਕਰੀ ਦਾ ਸਹਾਰਾ ਲੈ ਰਹੇ ਹਨ। ਜਿਸ ਰਾਹੀਂ ਤਸਕਰ ਅਜਿਹੀਆਂ ਕਈ ਪਾਬੰਦੀਸ਼ੁਦਾ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਂਦੇ ਨਜ਼ਰ ਆ ਰਹੇ ਹਨ। ਆਧੁਨਿਕ ਸਮੇਂ ਵਿੱਚ, ਜਿਵੇਂ ਕਿ ਮਸ਼ੀਨਰੀ ਉੱਨਤ ਹੋ ਰਹੀ ਹੈ। ਲੋਕ ਨਵੇਂ-ਨਵੇਂ ਤਰੀਕਿਆਂ ਨਾਲ ਤਸਕਰੀ ਕਰਦੇ ਵੀ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖ ਕੇ ਕਿਸੇ ਦਾ ਵੀ ਦਿਮਾਗ ਘੁੰਮ ਜਾਵੇਗਾ।
ਹਾਲ ਹੀ ‘ਚ ਇਕ ਵਿਅਕਤੀ ਸਿਰ ‘ਤੇ ਵਿੱਗ ਦੇ ਅੰਦਰ ਡਿਵਾਈਸ ਰੱਖ ਕੇ ਪ੍ਰੀਖਿਆ ‘ਚ ਨਕਲ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਸੀ। ਜਿਸ ਤੋਂ ਬਾਅਦ ਇਹ ਯੋਜਨਾ ਸਮੱਗਲਰਾਂ ਲਈ ਅੱਡੀ ਚੋਟੀ ਦਾ ਜੋਰ ਬਣ ਗਈ। ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਇੱਕ ਵਿਅਕਤੀ ਨੂੰ ਸੋਨੇ ਦੀ ਤਸਕਰੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਦੀ ਟੀਮ ਨੇ ਉਸ ਕੋਲੋਂ 30.55 ਲੱਖ ਰੁਪਏ ਦਾ ਕਰੀਬ 630.45 ਗ੍ਰਾਮ ਸੋਨਾ ਜ਼ਬਤ ਕੀਤਾ ਹੈ।
ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਤਸਕਰੀ ਕਰਨ ਵਾਲੇ ਦਾ ਇਹ ਤਰੀਕਾ ਦੇਖ ਕੇ ਯੂਜ਼ਰਸ ਦੇ ਹੋਸ਼ ਉੱਡ ਗਏ ਹਨ। ਵੀਡੀਓ ਵਿੱਚ, ਵਿਅਕਤੀ ਨੂੰ ਤਸਕਰੀ ਕਰਨ ਲਈ ਆਪਣੇ ਸਿਰ ‘ਤੇ ਇੱਕ ਵਿੱਗ ਦੇ ਅੰਦਰ ਸੋਨਾ ਰੱਖਦਿਆਂ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈਜੀਆਈ ਏਅਰਪੋਰਟ ਟੀ3 ‘ਤੇ ਆਬੂ ਧਾਬੀ ਤੋਂ ਆਏ ਇਕ ਯਾਤਰੀ ਦੀ ਜਾਂਚ ਦੌਰਾਨ ਸ਼ੱਕੀ ਹੋਣ ‘ਤੇ ਉਸ ਦੀ ਜਾਂਚ ਕੀਤੀ ਗਈ।
ਜਿਸ ‘ਚ ਕਸਟਮ ਟੀਮ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਆਪਣੀ ਵਿੱਗ ਅਤੇ ਸਰੀਰ ‘ਚ ਕਰੀਬ 630.45 ਗ੍ਰਾਮ ਸੋਨਾ ਲੁਕੋਇਆ ਹੋਇਆ ਸੀ। ਜਿਸ ਦੀ ਕੀਮਤ 30.55 ਲੱਖ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਤਸਕਰੀ ਦੀ ਇਸ ਹੈਰਾਨੀਜਨਕ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।