ਅਦਾਕਾਰ ਕਿੱਚਾ ਸੁਦੀਪ ਦੁਆਰਾ ਹਾਲ ਹੀ ਵਿੱਚ ਕੀਤੀ ਗਈ ਟਿੱਪਣੀ ਤੋਂ ਬਾਅਦ ਇੱਕ ਵੱਡੀ ਬਹਿਸ ਸ਼ੁਰੂ ਹੋ ਗਈ।
ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਕੰਨੜ ਅਦਾਕਾਰ ਸੁਦੀਪ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਨਾ ਮੰਨਣ ਦੀ ਗੱਲ ਕਹੀ।
ਦਰਅਸਲ, ਹਾਲ ਹੀ ਵਿੱਚ ਰਿਲੀਜ਼ ਹੋਈ ਸੁਪਰ ਹਿੱਟ ਕੰਨੜ ਫਿਲਮ “ਕੇਜੀਐਫ: ਚੈਪਟਰ 2” ਉੱਤੇ ਇੱਕ ਟਿੱਪਣੀ ਦੇ ਜਵਾਬ ਵਿੱਚ ਸੁਦੀਪ ਨੇ ਕਿਹਾ, “ਹਰ ਕੋਈ ਕਹਿੰਦਾ ਹੈ ਕਿ ਇੱਕ ਕੰਨੜ ਫਿਲਮ ਪੂਰੇ ਭਾਰਤ ਪੱਧਰ (ਪੈਨ ਇੰਡੀਆ) ‘ਤੇ ਬਣੀ ਸੀ… ਪਰ ਇਸ ‘ਚ ਇੱਕ ਛੋਟਾ ਜਿਹਾ ਸੁਧਾਰ ਇਹ ਹੈ ਕਿ ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਹੈ।”
ਇਸ ਦੌਰਾਨ ਉਨ੍ਹਾਂ ਨੇ ਹਿੰਦੀ ਫਿਲਮ ਉਦਯੋਗ ‘ਤੇ ਚੁਟਕੀ ਵੀ ਲਈ ਅਤੇ ਕਿਹਾ ਕਿ ਬਾਲੀਵੁੱਡ ਬਹੁਤ ਸਾਰੀਆਂ ਦੇਸ਼ ਪੱਧਰੀ ਫਿਲਮਾਂ ਬਣਾਉਂਦਾ ਹੈ, ਜੋ ਤੇਲੁਗੂ ਅਤੇ ਤਾਮਿਲ ਵਿੱਚ ਰਿਲੀਜ਼ ਹੁੰਦੀਆਂ ਹਨ ਪਰ ਉਸੇ ਪੱਧਰ ਦੀ ਸਫ਼ਲਤਾ ਪ੍ਰਾਪਤ ਨਹੀਂ ਕਰ ਪਾਉਂਦੀਆਂ।
ਆਪਣੀ ਗੱਲ ਨੂੰ ਹੋਰ ਅੱਗੇ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿਰਫ਼ ਫਿਲਮਾਂ ਬਣਾ ਰਹੇ ਹਾਂ ਜੋ ਹਰ ਪਾਸੇ ਚੱਲ ਰਹੀਆਂ ਹਨ।”
ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ, ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਸਵਾਲ ਚੁੱਕਦਿਆਂ ਆਪਣੇ ਟਵੀਟ ‘ਚ ਲਿਖਿਆ, ”ਕਿੱਚਾ ਸੁਦੀਪ ਮੇਰੇ ਵੀਰ, ਤੁਹਾਡੇ ਮੁਤਾਬਕ ਜੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀਆਂ ਮਾਤ ਭਾਸ਼ਾ ਵਾਲੀਆਂ ਫ਼ਿਲਮਾਂ ਨੂੰ ਹਿੰਦੀ ‘ਚ ਡੱਬ ਕਰਕੇ ਕਿਉਂ ਰਿਲੀਜ਼ ਕਰਦੇ ਹੋ?”
ਅਜੇ ਨੇ ਕਿਹਾ ਕਿ ਉਹ ਵੀ ਫਿਲਮ ਉਦਯੋਗ ਨੂੰ ਇੱਕ ਸਮਝਦੇ ਹਨ।
ਅਜੇ ਨੇ ਅੱਗੇ ਲਿਖਿਆ, ”ਹਿੰਦੀ ਸਾਡੀ ਮਾਤ ਭਾਸ਼ਾ ਅਤੇ ਰਾਸ਼ਟਰ ਭਾਸ਼ਾ ਸੀ, ਹੈ ਅਤੇ ਹਮੇਸ਼ਾ ਰਹੇਗੀ। ਜਨ ਗਣ ਮਨ।
ਅਜੇ ਨੇ ਇਸ ਗਲਤਫਹਮੀ ਨੂੰ ਸਪੱਸ਼ਟ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵੀ ਫਿਲਮ ਉਦਯੋਗ ਨੂੰ ਇੱਕ ਸਮਝਦੇ ਹਨ ਅਤੇ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਨ।