Home »   “ਅਵਤਾਰ: ਦਿ ਵੇਅ ਆਫ ਵਾਟਰ” ਫਿਲਮ 23 ਸਤੰਬਰ, ਨੂੰ ਹੋਵੇਗੀ ਰਿਲੀਜ਼…
Entertainment Entertainment Home Page News Movies Music World World News

  “ਅਵਤਾਰ: ਦਿ ਵੇਅ ਆਫ ਵਾਟਰ” ਫਿਲਮ 23 ਸਤੰਬਰ, ਨੂੰ ਹੋਵੇਗੀ ਰਿਲੀਜ਼…

Spread the news

ਹਾਲੀਵੁੱਡ ਅਤੇ ਐਨੀਮੇਸ਼ਨ ਲਵਰਸ ਦਰਸ਼ਕਾਂ ਲਈ ਫਿਲਮ ਅਵਤਾਰ ਕਿਸੇ ਜਾਦੂਈ ਦੁਨੀਆਂ ਤੋਂ ਘੱਟ ਨਹੀਂ ਸੀ। ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਫਿਲਮ ਦੇ ਸੀਕਵਲ ਦਾ ਟਾਈਟਲ ਸਾਹਮਣੇ ਆ ਗਿਆ ਹੈ ਤੇ ਫਿਲਮ ਮੇਕਰਸ ਨੇ ਖੁਲਾਸਾ ਕੀਤਾ ਹੈ ਕਿ ਇਸ ਫਿਲਮ ਦਾ ਟੀਜ਼ਰ ਤੇ ਟ੍ਰੇਲਰ ਵੀ ਖ਼ਾਸ ਤੌਰ ‘ਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।

ਜੇਮਸ ਕੈਮਰਨ ਦੀ ਫਿਲਮ ‘ਅਵਤਾਰ’ ਦੇ ਸੀਕਵਲ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਨਿਰਮਾਣ ਦੀ ਸ਼ੁਰੂਆਤ ਤੋਂ ਹੀ, ਨਿਰਮਾਤਾਵਾਂ ਦੀ ਕੋਸ਼ਿਸ਼ ਰਹੀ ਹੈ ਕਿ ਉਹ ਅਵਤਾਰ ਦੇ ਸੀਕਵਲ ਦੀ ਕਹਾਣੀ ਬਾਰੇ ਕੁਝ ਵੀ ਜ਼ਾਹਿਰ ਨਾ ਕਰਨ। ਇਹੀ ਵਜ੍ਹਾ ਹੈ ਕਿ ਉਹ ‘ਅਵਤਾਰ 2’ ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਰਹੇ ਸੀ, ਪਰ ਹੁਣ ਇਸ ਫਿਲਮ ਦੇ  ਟਾਈਟਲ, ਟੀਜ਼ਰ ਤੇ ਟ੍ਰੇਲਰ ਨੂੰ ਲੈ ਕੇ ਉਨ੍ਹਾਂ ਨੇ ਵੱਡਾ ਖੁਲਾਸਾ ਕੀਤਾ ਹੈ।

ਫਿਲਮ ਅਵਤਾਰ ਦੇ ਸੀਕਵਲ ਦਾ ਅਧਿਕਾਰਤ ਟਾਈਟਲ ਸਾਹਮਣੇ ਆ ਗਿਆ ਹੈ। ਜੇਮਸ ਕੈਮਰਨ ਦੇ ਫਿਲਮ ਅਵਤਾਰ ਦੇ ਸੀਕਵਲ ਨੂੰ ਅਧਿਕਾਰਤ ਤੌਰ ‘ਤੇ “ਅਵਤਾਰ: ਦਿ ਵੇਅ ਆਫ ਵਾਟਰ” ਕਿਹਾ ਜਾਵੇਗਾ। ਖਬਰਾਂ ਮੁਤਾਬਕ ਇਸ ਫਿਲਮ ਦਾ ਟੀਜ਼ਰ ਡਾਕਟਰ ਸਟ੍ਰੇਂਜ ਦੀ ਰਿਲੀਜ਼ ਦੇ ਆਸ-ਪਾਸ ਰਿਲੀਜ਼ ਹੋਵੇਗਾ। ਅਜਿਹੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਅਗਲੇ ਮਹੀਨੇ ਅਵਤਾਰ 2 ਦਾ ਟੀਜ਼ਰ 6 ਮਈ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ।

ਇਹ ਵੀ ਖਬਰਾਂ ਹਨ ਕਿ 20ਵੀਂ ਸੈਂਚੁਰੀ ਸਟੂਡੀਓ ਫਿਲਮ ਅਵਤਾਰ ਦੇ ਸੀਕਵਲ ਤੋਂ ਪਹਿਲਾਂ ਸਿਨੇਮਾਘਰਾਂ ਵਿੱਚ ਫਿਲਮ ਅਵਤਾਰ ਦਾ ਪਹਿਲਾ ਸੀਕਵਲ ਮੁੜ ਰਿਲੀਜ਼ ਕੀਤਾ ਜਾਵੇਗਾ। ਫਿਲਮ 23 ਸਤੰਬਰ, 2022 ਨੂੰ ਰਿਲੀਜ਼ ਹੋਵੇਗੀ ਅਤੇ ਦਰਸ਼ਕ ਇੱਕ ਵਾਰ ਫਿਰ ਅਵਤਾਰ ਨੂੰ 3ਡੀ ਅਨੀਮੇਸ਼ਨ ਵਿੱਚ ਦੇਖ ਸਕਣਗੇ।

ਫਿਲਮ ਅਵਤਾਰ ਸਾਲ 2009 ਵਿੱਚ ਰਿਲੀਜ਼ ਹੋਈ ਸੀ। ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ, ਹੁਣ ਅਵਤਾਰ ਦੇ ਸੀਕਵਲ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਵੇਗਾ। “ਅਵਤਾਰ: ਦਿ ਵੇਅ ਆਫ ਵਾਟਰ” ਸੈਮ ਵਰਥਿੰਗਟਨ ਦੇ ਜੇਕ ਅਤੇ ਜੋਏ ਸਲਡਾਨਾ ਨੇਟੀਏਰੀ ਦੇ ਜੀਵਨ ਦੇ ਅਗਲੇ ਅਧਿਆਏ ਦੀ ਪਾਲਣਾ ਕਰੇਗਾ, ਕਿਉਂਕਿ ਉਹ ਹੁਣ ਮਾਤਾ-ਪਿਤਾ ਬਣ ਗਏ ਹਨ।

ਦੱਸ ਦੇਈਏ ਕਿ ਸਾਇੰਸ ਫਿਕਸ਼ਨ ਫ੍ਰੈਂਚਾਇਜ਼ੀ ਦਾ ਦੂਜਾ ਭਾਗ ‘ਅਵਤਾਰ 1’ ਉਦਘਾਟਨ ਦੇ ਲਗਭਗ 13 ਸਾਲ ਬਾਅਦ ਫਿਲਮ ਅਵਤਾਰ 2 ਦਾ ਦੂਜਾ ਸੀਕਵਲ “ਅਵਤਾਰ: ਦਿ ਵੇਅ ਆਫ ਵਾਟਰ” 16 ਦਸੰਬਰ ਨੂੰ ਰਿਲੀਜ਼ ਹੋਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਨੂੰ 160 ਭਾਸ਼ਾਵਾਂ ‘ਚ ਡਬ ਕਰਕੇ ਵਿਸ਼ਵ ਪੱਧਰ ‘ਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

Daily Radio

Daily Radio

Listen Daily Radio
Close