ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ (Elon Musk) ਲਗਾਤਾਰ ਚਰਚਾ ‘ਚ ਹੈ। ਇਸ ਸਭ ਦੇ ਵਿਚਕਾਰ ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ‘ਚ ਟਵਿਟਰ ਦੀ ਮੁਫਤ ਵਰਤੋਂ ਨਹੀਂ ਕੀਤੀ ਜਾਵੇਗੀ। ਇਸਦੀ ਵਰਤੋਂ ਕਰਨ ਲਈ ਤੁਹਾਨੂੰ ਕੁਝ ਪੈਸੇ ਦੇਣੇ ਪੈ ਸਕਦੇ ਹਨ।
ਹਾਲਾਂਕਿ, ਐਲੋਨ ਮਸਕ ਨੇ ਸਪੱਸ਼ਟ ਕੀਤਾ ਕਿ ਇਹ ਆਮ ਉਪਭੋਗਤਾਵਾਂ ਲਈ ਹਮੇਸ਼ਾ ਮੁਫਤ ਹੋਵੇਗਾ। ਐਲੋਨ ਮਸਕ ਨੇ ਟਵੀਟ ਕਰਕੇ ਕਿਹਾ, ਟਵਿਟਰ ਹਮੇਸ਼ਾ ਆਮ ਉਪਭੋਗਤਾਵਾਂ ਲਈ ਮੁਫਤ ਰਹੇਗਾ। ਪਰ ਵਪਾਰਕ ਅਤੇ ਸਰਕਾਰੀ ਉਪਭੋਗਤਾਵਾਂ ਨੂੰ ਇਸ ਦੇ ਲਈ ਇੱਕ ਛੋਟੀ ਜਿਹੀ ਕੀਮਤ ਅਦਾ ਕਰਨੀ ਪੈ ਸਕਦੀ ਹੈ।
ਟਵਿੱਟਰ ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਇਸਦੇ ਲਗਭਗ 40 ਮਿਲੀਅਨ ਰੋਜ਼ਾਨਾ ਐਕਟਿਵ ਉਪਭੋਗਤਾ ਹਨ। ਐਲੋਨ ਮਸਕ ਚਾਹੁੰਦਾ ਹੈ ਕਿ ਅਮਰੀਕਾ ਵਿੱਚ ਹੋਰ ਉਪਭੋਗਤਾ ਟਵਿੱਟਰ ਦੀ ਵਰਤੋਂ ਕਰਨ।
ਇਸ ਤੋਂ ਪਹਿਲਾਂ ਐਲੋਨ ਮਸਕ ਨੇ ਮੰਗਲਵਾਰ ਨੂੰ ਨਿਊਯਾਰਕ ‘ਚ ਮੇਟ ਗਾਲਾ ‘ਚ ਵੀ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਟਵਿੱਟਰ ਦੀ ਸਫਲਤਾ ਦਾ ਇੱਕ ਮਹੱਤਵਪੂਰਨ ਕਦਮ ਇਹ ਹੋਵੇਗਾ ਕਿ ਇਹ ਆਪਣੇ ਉਪਭੋਗਤਾਵਾਂ ਦਾ ਕਾਫੀ ਵਿਸਥਾਰ ਕਰ ਸਕਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਅਮਰੀਕਾ ਦਾ ਵੱਡਾ ਹਿੱਸਾ ਟਵਿੱਟਰ ‘ਤੇ ਰਹੇ ਅਤੇ ਗੱਲਬਾਤ ‘ਚ ਲੱਗੇ।