ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਸਰਕਾਰ ਵੱਲੋਂ ਕਰੋਨਾ ਵਾਇਰਸ ਕਾਰਨ ਲੱਗੀਆ ਪਬੰਦੀਆਂ ਨੂੰ ਚੁੱਕਣ ਤੋ ਬਾਅਦ ਜਿੱਥੇ ਹੁਣ ਵੱਡੇ ਇਕੱਠ ਕਰਨ ਦੀ ਇਜ਼ਾਜਤ ਹੁਣ ਦੇ ਦਿੱਤੀ ਗਈ ਹੈ ਤਾ ਪੰਜਾਬੀ ਭਾਈਚਾਰੇ ਦੀਆਂ ਖੇਡ ਕਲੱਬਾਂ ਵੀ ਪੱਬਾਂ ਭਾਰ ਹੋ ਗਈਆਂ ਹਨ।’ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੀ ਹਾਜ਼ਰੀ ਵਿੱਚ ਅੱਜ ਆਕਲੈਂਡ ਵਿੱਚ ਨਿਊਜ਼ੀਲੈਂਡ ਦੀਆਂ ਵੱਖ-ਵੱਖ ਖੇਡ ਕਲੱਬਾਂ ਦੀ ਹੋਈ ਮੀਟਿੰਗ ਵਿੱਚ ਸੀਜ਼ਨ 2022 ਦੇ ਖੇਡ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆਂ।
ਇਸ ਸੀਜ਼ਨ ਦੀ ਸ਼ੁਰੂਆਤ “ਸਿੱਖ ਵੌਰੀਅਰਜ਼ ਦੁਆਬਾ ਕਲੱਬ ਵੱਲੋ 2 ਅਕਤੂਬਰ ਦੇ ਟੂਰਨਾਮੈਂਟ ਤੋ ਹੋਵੇਗੀ।
9 ਅਕਤੂਬਰ ਨੂੰ ਬੇਅ ਆਫ ਪਲੈਂਟੀ ਵੱਲੋਂ ਟੌਰੰਗਾ ਵਿਖੇ।
16 ਅਕਤੂਬਰ ਨੂੰ ਪੰਜਾਬ ਸਪੋਰਟਸ ਕਲੱਬ ਵੱਲੋਂ ਹੇਸਟਿੰਗ ਵਿਖੇ।
23 ਅਕਤੂਬਰ ਨੂੰ ਅੰਬੇਡਕਾਰ ਸਪੋਰਟਸ ਕਲੱਬ ਬੰਬੇ ਹਿੱਲ ਵੱਲੋ ਹੋਵੇਗਾ।
30 ਅਕਤੂਬਰ ਨੂੰ ਚੜਦੀ ਕਲਾਂ ਸਪੋਰਟਸ ਕਲੱਬ ਪਾਪਾਮੋਆ ਵਾਲੇ ਖੇਡ ਮੇਲਾ ਕਰਵਾਉਣਗੇ।
6 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਆਕਲੈਂਡ ਵਿੱਚ ਹੋਵੇਗਾ।
13 ਨਵੰਬਰ ਨੂੰ ਹੈਮਿੰਲਟਨ ਯੂਥ ਕਲੱਬ ਵੱਲੋਂ ਹਮਿਲਟਨ ਵਿਖੇ ਰੌਣਕਾਂ ਲਾਈਆਂ ਜਾਣਗੀਆਂ।
20 ਨਵੰਬਰ ਨੂੰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋ ਆਕਲੈਂਡ ਵਿੱਚ ਵੱਡਾ ਖੇਡ ਮੇਲਾ ਕਰਵਾਇਆ ਜਾਵੇਗਾ। 26 ਨਵੰਬਰ ਨੂੰ ਮੈਟਰੋ ਕਲੱਬ ਵੱਲੋਂ ਆਕਲੈਂਡ ਵਿੱਚ ਖੇਡ ਮੇਲਾ ਕਰਵਾਇਆ ਜਾਵੇਗਾ।
‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਅਤੇ ਖੇਡ ਕਲੱਬਾਂ ਦੇ ਪ੍ਰਬੰਧਕਾਂ ਵੱਲੋ ਅੱਜ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖੇਡ ਮੇਲਿਆਂ ਦੀ ਤਰੀਕਾਂ ਨੂੰ ਨੋਟ ਕਰ ਲੈਣ ਅਤੇ ਇਹਨਾਂ ਮੇਲਿਆਂ ਦੌਰਾਨ ਪਰਿਵਾਰਾਂ ਸਮੇਤ ਹਾਜ਼ਰੀ ਭਰਨ।