ਨਿਊਜ਼ੀਲੈਂਡ ‘ਚ ਪਿਛਲੇ ਇੱਕ ਸਾਲ ਦੇ ਦੌਰਾਨ ਪੁਲਿਸ ਵੱਲੋੰ ਦੇਸ਼ ਭਰ ‘ਚ ਚਲਾਏ ਗਏ National Cannabis Eradication Operation ਦੇ ਤਹਿਤ 95 ਮਿਲੀਅਨ ਡਾਲਰ ਦੀ ਭੰਗ ਤੇ ਭੰਗ ਦੇ ਬੂਟੇ ਬਰਾਮਦ ਕੀਤੇ ਗਏ ਹਨ ।ਪੁਲਿਸ ਮੁਤਾਬਿਕ ਨਿਊਜ਼ੀਲੈਂਡ ਭਰ ‘ਚ ਵੱਡੇ ਪੱਧਰ ਤੇ ਇਸ ਵੇਲੇ ਭੰਗ ਦੀ ਗੈਰ ਕਾਨੂੰਨੀ ਖੇਤੀ ਲੋਕ ਕਰ ਰਹੇ ਹਨ ।
National Organised Crime Group director Detective Superintendent Greg Williams ਨੇ ਦੱਸਿਆ ਕਿ ਇਸ ਆਪਰੇਸ਼ਨ ‘ਚ 6 ਜਿਲ੍ਹਿਆਂ ਦੀ ਪੁਲਿਸ ਵੱਲੋੰ ਭਾਗ ਲਿਆ ਗਿਆ ਸੀ ।ਉਨ੍ਹਾਂ ਦੱਸਿਆ ਕਿ ਸਾਲ ਭਰ ‘ਚ 123 ਜਗ੍ਹਾਵਾਂ ਤੇ ਰੇਡਾਂ ਮਾਰੀਆਂ ਗਈਆਂ ਸਨ ।
ਇਸ ਦੌਰਾਨ 34,000 ਭੰਗ ਦੇ ਬੂਟੇ ਤੇ 79 ਕਿੱਲੋ ਸੁੱਕੀ ਭੰਗ ਬਰਾਮਦ ਕੀਤੀ ਗਈ,ਜਿਸ ਦੀ ਬਾਜ਼ਾਰੀ ਕੀਮਤ 95 ਮਿਲੀਅਨ ਡਾਲਰ ਬਣਦੀ ਹੈ ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਿੱਥੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ,ਉਥੇ ਹੀ ਉਨ੍ਹਾਂ ਕੋਲੋੰ ਨਜ਼ਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਾਂਝੇ ਅਪਰੇਸ਼ਨ ਦਾ 7 ਲੱਖ ਡਾਲਰ ਦੇ ਕਰੀਬ ਖਰਚਾ ਵੀ ਆਇਆ ।ਪੁਲਿਸ ਵੱਲੋੰ ਇਸ ਆਪਰੇਸ਼ਨ ‘ਚ ਕਈ ਹੈਲੀਕਾਪਟਰ ਤੇ ਪਲੈਨ ਦੀ ਵਰਤੋੰ ਕੀਤੀ ਗਈ ਸੀ ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਸੈੰਕੜੇ ਲੋਕ ਗੈਰ ਕਾਨੂੰਨੀ ਢੰਗ ਨਾਲ ਭੰਗ ਦੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ।ਭੰਗ ਦੇ ਨਸ਼ੇ ਨੂੰ ਨਿਊਜ਼ੀਲੈਂਡ ‘ਚ ਮਾਨਤਾ ਦੇਣ ਲਈ ਰੈਫਰੇੰਡਮ ਵੀ ਕਰਵਾਇਆ ਗਿਆ ਸੀ,ਜਿਸ ਨੂੰ ਨਿਊਜ਼ੀਲੈਂਡ ਦੇ ਲੋਕਾਂ ਨੇ ਨਕਾਰ ਦਿੱਤਾ ਸੀ ।