Home » ਨਿਊਜ਼ੀਲੈਂਡ ‘ਚ ਅੱਜ ਸਾਹਮਣੇ ਆਏ 7347 ਨਵੇੰ ਕੋਵਿਡ ਕੇਸ….
Food & Drinks • Health • Home Page News • LIFE • New Zealand Local News • NewZealand

ਨਿਊਜ਼ੀਲੈਂਡ ‘ਚ ਅੱਜ ਸਾਹਮਣੇ ਆਏ 7347 ਨਵੇੰ ਕੋਵਿਡ ਕੇਸ….

Spread the news

ਨਿਊਜ਼ੀਲੈਂਡ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 7347 ਨਵੇੰ ਮਾਮਲੇ ਦਰਜ ਕੀਤੇ ਗਏ ਹਨ ।ਮਨਿਸਟਰੀ ਆਫ ਹੈਲਥ ਵੱਲੋੰ ਦਿੱਤੀ ਗਈ ਜਾਣਕਾਰੀ ਮੁਤਾਬਿਕ ਕੋਵਿਡ 19 ਨਾਲ ਪਿਛਲੇ 24 ਘੰਟਿਆਂ ‘ਚ 24 ਲੋਕ ਆਪਣੀ ਜਾਨ ਗਵਾ ਚੁੱਕੇ ਹਨ ।

ਇਸ ਦੇ ਨਾਲ ਹੀ 363 ਲੋਕ ਅਜੇ ਵੀ ਕੋਵਿਡ ਗ੍ਰਸਤ ਹੋਣ ਦੇ ਚੱਲਦੇ ਵੱਖ ਵੱਖ ਹਸਪਤਾਲਾਂ ‘ਚ ਦਾਖਿਲ ਹਨ ,ਜਿੰਨ੍ਹਾਂ ਵਿੱਚੋੰ 18 ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ।

ਸਿਹਤ ਵਿਭਾਗ ਨੇ ਦੱਸਿਆ ਕਿ ਨਿਊਜ਼ੀਲੈਂਡ ‘ਚ ਇਸ ਵੇਲੇ 54,444 ਐਕਟਿਸ ਕੇਸ ਹਨ ।ਅੱਜ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਨਿਊਜ਼ੀਲੈਂਡ ਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 821 ਤੱਕ ਪਹੁੰਚ ਗਿਆ ਹੈ ।ਇਹਨਾਂ ਵਿੱਚੋੰ ਅੱਧੇ ਨਾਲੋੰ ਜਿਆਦਾ ਮੌਤਾਂ ਪਿਛਲੇ ਡੇਢ ਮਹੀਨੇ ਦੌਰਾਨ ਦਰਜ ਕੀਤੀਆਂ ਗਈਆਂ ਹਨ l