Home » ਨਿਊਜ਼ੀਲੈਂਡ ‘ਚ ਅੱਜ ਸਾਹਮਣੇ ਆਏ 6745 ਨਵੇੰ ਕੋਵਿਡ ਕੇਸ…
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਅੱਜ ਸਾਹਮਣੇ ਆਏ 6745 ਨਵੇੰ ਕੋਵਿਡ ਕੇਸ…

Spread the news

ਨਿਊਜ਼ੀਲੈਂਡ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 6745 ਨਵੇੰ ਮਾਮਲੇ ਦਰਜ ਕੀਤੇ ਗਏ ਹਨ ।ਮਨਿਸਟਰੀ ਆਫ ਹੈਲਥ ਵੱਲੋੰ ਦਿੱਤੀ ਗਈ ਜਾਣਕਾਰੀ ਮੁਤਾਬਿਕ ਕੋਵਿਡ 19 ਨਾਲ ਪਿਛਲੇ 24 ਘੰਟਿਆਂ ‘ਚ 12 ਲੋਕ ਆਪਣੀ ਜਾਨ ਗਵਾ ਚੁੱਕੇ ਹਨ ।ਇਸ ਦੇ ਨਾਲ ਹੀ 339 ਲੋਕ ਅਜੇ ਵੀ ਕੋਵਿਡ ਗ੍ਰਸਤ ਹੋਣ ਦੇ ਚੱਲਦੇ ਵੱਖ ਵੱਖ ਹਸਪਤਾਲਾਂ ‘ਚ ਦਾਖਿਲ ਹਨ ,ਜਿੰਨ੍ਹਾਂ ਵਿੱਚੋੰ 15 ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ।

ਕੋਵਿਡ ਨਾਲ ਪੀੜਤ ਵੱਖ ਵੱਖ ਹਸਪਤਾਲਾਂ ‘ਚ ਦਾਖਿਲ ਸਭ ਤੋੰ ਵੱਧ 63 ਲੋਕ ਆਕਲੈਂਡ ਦੇ ਹਸਪਤਾਲਾਂ ‘ਚ ਦੱਸੇ ਜਾ ਰਹੇ ਹਨ । ਸਿਹਤ ਵਿਭਾਗ ਨੇ ਅੱਜ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਨਿਊਜ਼ੀਲੈਂਡ ਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 857 ਤੱਕ ਪਹੁੰਚ ਗਿਆ ਹੈ ।

ਜਿਕਰਯੋਗ ਹੈ ਕਿ WHO ਵੱਲੋੰ ਦਿੱਤੀ ਜਾਣਕਾਰੀ ਮੁਤਾਬਿਕ ਦੁਨੀਆਂ ਭਰ ‘ਚ ਕੋਵਿਡ 19 ਲਗਭਗ 15 ਮਿਲੀਅਨ ਲੋਕਾਂ ਦੀ ਜਾਨ ਲੈ ਚੁੱਕਾ ਹੈ ।