(ਬਲਜਿੰਦਰ ਸਿੰਘ ਰੰਧਾਵਾ)-ਕਿਊਬਾ ਦੇ ਇੱਕ ਪੰਜ-ਸਿਤਾਰਾ ਹੋਟਲ ਵਿੱਚ ਹੋਏ ਵੱਡੇ ਧਮਾਕੇ ਦੌਰਾਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਦੇ ਤੋਂ ਵੱਧ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਸਥਾਨਕ ਅਧਿਕਾਰੀਆਂ ਦੇ ਕਹਿਣ ਅਨੁਸਾਰ, ਸ਼ੁੱਕਰਵਾਰ ਨੂੰ ਪੁਰਾਣੇ ਹਵਾਨਾ ਵਿੱਚ ਸਾਰਾਟੋਗਾ ਹੋਟਲ ਵਿੱਚ ਧਮਾਕਾ ਇੱਕ ਗੈਸ ਲੀਕ ਕਾਰਨ ਹੋਇਆ ਜਾਪਦਾ ਹੈ।
ਫਿਲਹਾਲ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਹਨ।ਕਿਊਬਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਗਰਭਵਤੀ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ।ਜ਼ਖਮੀਆਂ ਦਾ ਨੇੜਲੇ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਧਮਾਕੇ ਤੋਂ ਬਾਅਦ ਕਾਲੇ ਧੂੰਏਂ ਅਤੇ ਧੂੜ ਦੇ ਬੱਦਲ ਆਸਮਾਨ ਵਿੱਚ ਉੱਡਦੇ ਦੇਖੇ।
ਕਿਊਬਾ ਦੇ ਰਾਸ਼ਟਰਪਤੀ ਨੇ ਨੁਕਸਾਨ ਵਾਲੀ ਥਾਂ ਦਾ ਦੌਰਾਂ ਕੀਤਾ ਅਤੇ ਉਹਨਾਂ ਕਿਹਾ ਕਿ ਇਹ ਕੋਈ ਬੰਬ ਧਮਾਕਾ ਜਾਂ ਹਮਲਾ ਨਹੀਂ ਸੀ, ਇਹ ਇੱਕ ਮੰਦਭਾਗਾ ਹਾਦਸਾ ਹੈ।