Home » ਪਟਿਆਲਾ ਵਿੱਚ ਫਿਰ ਸਾਹਮਣੇ ਆਈ ਬੇਅਦਬੀ ਦੀ ਘਟਨਾਂ…
Home Page News India India News

ਪਟਿਆਲਾ ਵਿੱਚ ਫਿਰ ਸਾਹਮਣੇ ਆਈ ਬੇਅਦਬੀ ਦੀ ਘਟਨਾਂ…

Spread the news

ਪੰਜਾਬ ਵਿਚ ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇੱਕ ਹੋਰ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਪਵਿੱਤਰ ਗ੍ਰੰਥ ਦੀ ਬੇਅਦਬੀ ਕੀਤੀ ਗਈ ਹੈ। ਪਿੰਡ ਕਰਹਾਲੀ ਵਿਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਨੇੜੇ ਹੀ ਖੇਤਾਂ ਵਿਚ ਜਾਂਦੀ ਪਾਣੀਦੀ ਛੋਟੀ ਨਹਿਰ ਦੀ ਪੁਲੀ ਹੇਠਾਂ ਗੁਟਕਾ ਸਾਹਿਬ, ਸਿਰੀ ਸਾਹਿਬ ਤੇ ਕੜ੍ਹੇ ਮਿਲੇ ਹਨ। ਇਸ ਦਾ ਪਤਾ ਲੱਗਦਿਆਂ ਹੀ ਐੱਸਐੱਸਪੀ ਪਟਿਆਲਾ, ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਸੰਗਤ ਵੀ ਪਹੁੰਚੀ।ਛੋਟੀ ਨਹਿਰ ਜੋ ਕਿ ਇਨ੍ਹੀਂ ਦਿਨੀਂ ਸੁੱਕੀ ਹੋਈ ਹੈ, ਵਿਚ ਕਿਸੇ ਸ਼ਰਾਰਤੀ ਤੱਤ ਨੇ ਗੁਟਕਾ ਸਾਹਿਬ, ਰੁਮਾਲਾ ਸਾਹਿਬ ਦੇ ਨਾਲ-ਨਾਲ ਸਿਰੀ ਸਾਹਿਬ ਤੇ ਕੜ੍ਹੇ ਵੀ ਸੁੱਟੇ ਸਨ। ਕਿਸੇ ਨੇ ਇਸ ਦੀ ਸੂਚਨਾ ਗੁਰੂ ਘਰ ਨੂੰ ਦਿੱਤੀ ਤੇ ਮੌਕੇ ‘ਤੇ ਸਿੱਖ ਸੰਗਤ ਪਹੁੰਚ ਗਈ। ਸਿੱਖ ਸੰਗਤ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਐੱਸਪੀ ਖੁਦ ਮੌਕੇ ‘ਤੇ ਪਹੁੰਚੇ।ਸਿੱਖ ਸੰਗਤ ਦਾ ਕਹਿਣਾ ਹੈ ਕਿ ਕਿਸੇ ਨੇ ਨਵਾਂ ਵਿਵਾਦ ਖੜ੍ਹਾ ਕਰਨ ਦੀ ਸ਼ਰਾਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਕੀਤਾ ਹੈ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸਿੱਖ ਸੰਗਤ ਨੂੰ ਭੜਕਾਉਣ ਲਈ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ ਤੇ ਉਹ ਆਪਣੇ ਪੱਧਰ ‘ਤੇ ਇਸ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਗ੍ਰੰਥ ਸਾਹਿਬ ਦੇ ਅੰਗ ਤੇ ਹੋਰ ਸਾਮਾਨ ਕਬਜ਼ੇ ਵਿਚ ਲੈ ਲਿਆ ਗਿਆ ਹੈ।ਮੌਕੇ ‘ਤੇ ਪਹੁੰਚੇ SSP ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਜਿਸ ਨੇ ਵੀ ਬੇਅਦਬੀ ਕੀਤੀ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।