Home » ਨਸ਼ਾ ਵੇਚਣ ਦੀ ਵੀਡੀਓ ਦੇਖਣ ਤੋਂ ਬਾਅਦ ਪੁਲਿਸ ਨੇ ਲਿਆਂ ਫੌਰਨ ਐਕਸ਼ਨ,ਮਹਿਲਾ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ…
Home Page News India India News

ਨਸ਼ਾ ਵੇਚਣ ਦੀ ਵੀਡੀਓ ਦੇਖਣ ਤੋਂ ਬਾਅਦ ਪੁਲਿਸ ਨੇ ਲਿਆਂ ਫੌਰਨ ਐਕਸ਼ਨ,ਮਹਿਲਾ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ…

Spread the news

ਜਲੰਧਰ-ਫਿਲੌਰ ਇਲਾਕੇ ਦੇ ਪਿੰਡ ਗੰਨਾ ਵਿੱਚ ਇਕ ਮਹਿਲਾ ਦੀ ਨਸ਼ਾ ਵੇਚਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ  ਪੁਲੀਸ ਨੇ ਉਸ ‘ਤੇ ਐਕਸ਼ਨ ਲੈਂਦੇ ਮਹਿਲਾ ਨੂੰ ਪੱਚੀ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਸਮਾਜ ਸੇਵੀ ਸੰਸਥਾ ਦੇ ਲੋਕਾਂ ਵੱਲੋਂ ਇਕ ਵੀਡੀਓ ਭੇਜੀ ਗਈ ਸੀ ਜਿਸ ਵਿੱਚ ਫਿਲੌਰ ਇਲਾਕੇ ਦੇ ਗੰਨਾ ਪਿੰਡ ਦੀ ਇੱਕ ਮਹਿਲਾ ਨਸ਼ਾ ਵੇਚ ਕੇ ਉਸ ਦੇ ਪੈਸੇ ਲੈਂਦੀ ਹੋਈ ਨਜ਼ਰ ਆ ਰਹੀ ਸੀ।ਵੀਡੀਓ ਦੇਖਣ ਤੋਂ ਬਾਅਦ ਫੌਰਨ ਐਕਸ਼ਨ ਲੈਂਦੇ ਹੋਏ ਫਿਲੌਰ ਥਾਣੇ ਦੀ ਪੁਲੀਸ ਵੱਲੋਂ ਇਸ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਕੋਲੋਂ ਪੱਚੀ ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ । ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮਹਿਲਾ ਦਾ ਪਤੀ ਜੋ ਕਿ ਟੈਕਸੀ ਚਲਾਉਂਦਾ ਹੈ, ਉਸ ਉੱਤੇ ਵੀ ਨਸ਼ਾ ਵੇਚਣ ਦਾ ਇੱਕ ਮਾਮਲਾ ਦਰਜ ਹੈ। ਮਹਿਲਾ ਦੀ ਸੱਸ ਉਪਰ ਵੀ ਇੱਕ ਮਾਮਲਾ ਦਰਜ ਹੈ ਜਦਕਿ , ਮਹਿਲਾ ਦੇ ਸਹੁਰੇ ਉੱਪਰ ਨਸ਼ਾ ਵੇਚਣ ਦੇ ਤੇਰਾਂ ਮਾਮਲੇ ਦਰਜ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਮਹਿਲਾ ਦਾ ਸਹੁਰਾ ਇਨ੍ਹਾਂ ਵਿੱਚੋਂ ਹੀ ਇੱਕ ਮਾਮਲੇ ਦੇ ਚਲਦੇ ਜੇਲ੍ਹ ਵਿੱਚ ਬੰਦ ਸੀ ਅਤੇ ਪੈਰੋਲ ਤੇ ਬਾਹਰ ਆਇਆ ਹੋਇਆ ਸੀ ਜਿਸ ਨੂੰ ਦੁਬਾਰਾ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ। ਐੱਸ ਐੱਸ ਪੀ ਸਵਪਨ ਸ਼ਰਮਾ ਦੇ ਮੁਤਾਬਕ ਕਿਉਂਕਿ ਇਹ ਪੂਰਾ ਪਰਿਵਾਰ ਨਸ਼ੇ ਦੇ ਵਪਾਰ ਵਿੱਚ ਲਿਪਤ ਹੋ ਕੇ ਲੋਕਾਂ ਨੂੰ ਨਸ਼ਾ ਸਪਲਾਈ ਕਰ ਉਨ੍ਹਾਂ ਦੇ ਘਰ ਉਜਾੜਨ ਤੇ ਆਇਆ ਹੋਇਆ ਸੀ । ਹੁਣ ਇਸ ਪੂਰੇ ਪਰਿਵਾਰ ‘ਤੇ ਕਾਰਵਾਈ ਕਰਦੇ ਹੋਏ ਇਸ ਪਰਿਵਾਰ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਏਗੀ।