Home » ਫਲਾਪ ਹੋਈ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’,
Home Page News India India Entertainment India News

ਫਲਾਪ ਹੋਈ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’,

Spread the news

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਧਾਕੜ’ ਦਾ ਬਾਕਸ ਆਫਿਸ ’ਤੇ ਬੁਰਾ ਹਾਲ ਹੈ। ਕੰਗਨਾ ਦੀ ਇਹ ਫ਼ਿਲਮ ਰਿਲੀਜ਼ ਦੇ ਨਾਲ ਹੀ ਕਮਾਈ ਲਈ ਹੱਥ-ਪੈਰ ਮਾਰ ਰਹੀ ਹੈ। ਜਿਥੇ ‘ਧਾਕੜ’ ਦੇ ਬਰਾਬਰ ਰਿਲੀਜ਼ ਹੋਈ ‘ਭੂਲ ਭੁਲੱਈਆ 2’ ਨੇ ਪਹਿਲੇ ਦਿਨ 14 ਕਰੋੜ ਦੇ ਨਾਲ ਖਾਤਾ ਖੋਲ੍ਹਿਆ, ਉਥੇ ਕੰਗਨਾ ਦੀ ‘ਧਾਕੜ’ ਨੇ ਸਿਰਫ 1.25 ਕਰੋੜ ਰੁਪਏ ਦੀ ਓਪਨਿੰਗ ਕੀਤੀ। ਓਪਨਿੰਗ ਵੀਕੈਂਡ ’ਚ ਫ਼ਿਲਮ ਦੀ ਕਮਾਈ ਸੁਣ ਕੇ ਤੁਹਾਨੂੰ ਝੱਟਕਾ ਲੱਗੇਗਾ।

ਕਾਰਤਿਕ ਦੀ ‘ਭੂਲ ਭੁਲੱਈਆ 2’ ਨੇ ਜਿਥੇ ਤਿੰਨ ਦਿਨਾਂ ’ਚ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ, ਉਥੇ ਕੰਗਨਾ ਦੀ ਫ਼ਿਲਮ ‘ਧਾਕੜ’ ਸਿਰਫ 3.27 ਕਰੋੜ ਰੁਪਏ ਹੀ ਕਮਾ ਸਕੀ। ਮੀਡੀਆ ਰਿਪੋਰਟ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ ਭਾਰੀ ਗਿਰਾਵਟ ਦੇਖੀ ਤੇ ਘੱਟ ਸਕੋਰ ਕੀਤਾ। ਦੂਜੇ ਦਿਨ ਵੀ ਇਹ ਅੰਕੜਾ ਡਿੱਗਦਾ ਹੀ ਰਿਹਾ। ਸ਼ਨੀਵਾਰ ਨੂੰ ‘ਧਾਕੜ’ ਨੇ 1.05 ਕਰੋੜ ਦੀ ਕਲੈਕਸ਼ਨ ਕੀਤੀ। ਐਤਵਾਰ ਨੂੰ ਵੀ ਕਲੈਕਸ਼ਨ ’ਚ ਵਾਧਾ ਨਹੀਂ ਹੋਇਆ। ਆਲਮ ਇਹ ਰਿਹਾ ਕਿ ਤੀਜੇ ਦਿਨ ਕਮਾਈ ਵਧਣ ਦੀ ਬਜਾਏ ਘਟੀ ਤੇ ਲੱਖਾਂ ’ਚ ਜਾ ਕੇ ਸਿਮਟੀ।